ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਮਈ/ਜੂਨ 2020 ਵਿਚ ਹੋਣ ਵਾਲੀਆਂ ਅੰਡਰ-ਗਰੈਜੂਏਟ ਦੂਜਾ,
ਚੌਥਾ, ਛੇਵਾਂ, ਅੱਠਵਾਂ ਅਤੇ ਦਸਵਾਂ ਸਮੈਸਟਰ ਅਤੇ ਪੋਸਟ-ਗਰੈਜੂਏਟ ਦੂਜਾ ਅਤੇ ਚੌਥਾ ਸਮੈਸਟਰ ਆਦਿ ਦੀਆਂ ਸਾਰੀਆਂ ਰੈਗੂਲਰ/ਪ੍ਰਾਈਵੇਟ ਪ੍ਰੀਖਿਆਵਾਂ ਦੇ ਆਨ ਲਾਈਨ ਪ੍ਰਣਾਲੀ <http://punjabcollegeadmissions.org/> ਰਾਹੀਂ ਦਾਖਲਾ ਫਾਰਮ ਭਰਨ ਦਾ ਸੋਧਿਆ ਹੋਇਆ ਸ਼ਡਿਊਲ ਜੋ ਕਿ ਕਰੋਨਾ ਮਹਾਂਮਾਰੀ ਕੋਵਿਡ19 ਕਰਕੇ ਦੁਬਾਰਾ ਤਿਆਰ ਕੀਤਾ ਗਿਆ ਹੈ।
ਪ੍ਰੋਫੈਸਰ ਇੰਚਾਰਜ ਪ੍ਰੀਖਆਵਾਂ, ਡਾ. ਮਨੋਜ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲਾਨਾ ਪ੍ਰੀਖਿਆਵਾਂ ਵਾਸਤੇ (ਵਾਧੂ ਵਿਸ਼ਾ/ਸਪੈਸ਼ਲ ਚਾਂਸ/ਇੰਪਰੂਵਮੈਂਟ) ਦੇ ਦਾਖਲਾ ਫਾਰਮ ਮੈਨੂਅਲ ਤੌਰ `ਤੇ ਭਰਨ ਉਪਰੰਤ ਡਾਕ ਰਾਹੀਂ (ਫੀਸ ਦੇ ਡਰਾਫਟ ਸਮੇਤ) ਨਿਮਨ ਅਨੁਸਾਰ ਮਿਤੀਆਂ ਦੇ ਅਨੁਸਾਰ ਭੇਜੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ ਦੇ ਆਨਲਾਈਨ ਦਾਖਲਾ ਫਾਰਮ ਅਤੇ ਦਾਖਲਾ ਫੀਸਾਂ ਪ੍ਰਾਪਤ ਕਰਨ ਦੀਆਂ ਸੋਧੀਆਂ ਹੋਈਆਂ ਮਿਤੀਆਂ ਵੀ ਨਿਮਨ ਅਨੁਸਾਰ ਨਿਰਧਾਰਤ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ 500 ਰੁਪਏ ਫੀਸ ਨਾਲ ਦਾਖਲਾ ਫਾਰਮ ਭਰ ਕੇ ਫੀਸ ਸਲਿਪ ਕੱਢਣ ਦੀ ਮਿਤੀ 13 ਤੋਂ 20 ਮਈ ਹੈ ਜਦੋਂਕਿ 1000 ਰੁਪਏ ਨਾਲ 21 ਤੋਂ 29 ਮਈ ਤਕ, 2000 ਰੁਪਏ ਨਾਲ 30 ਮਈ ਤੋਂ 10 ਜੂਨ ਹੋਵੇਗੀ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਦੀ ਪ੍ਰਵਾਨਗੀ ਨਾਲ ਪ੍ਰੀਖਿਆਵਾਂ ਦੇ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਲੇਟ ਫੀਸ ਨਾਲ ਵੀ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਇਸੇ ਤਰ੍ਹਾਂ ਪ੍ਰਾਈਵੇਟ ਪ੍ਰੀਖਿਆਰਥੀਆਂ ਵਾਸਤੇ ਬੈਂਕ ਵਿਚ ਫੀਸ ਜਮ੍ਹਾਂ ਕਰਵਾਉਣ ਦੀ 500 ਰੁਪਏ ਨਾਲ 25 ਮਈ, 1000 ਰੁਪਏ ਲੇਟ ਫੀਸ ਨਾਲ 1 ਜੂਨ ਅਤੇ 2000 ਰੁਪਏ ਲੇਟ ਫੀਸ ਨਾਲ 15 ਜੂਨ ਨਿਸਚਿਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਦੀ ਪ੍ਰਵਾਨਗੀ ਨਾਲ ਪ੍ਰੀਖਿਆਵਾਂ ਦੇ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਲੇਟ ਫੀਸ ਨਾਲ ਵੀ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਕਾਲਜਾਂ ਵਾਸਤੇ ਬੈਂਕ ਵਿਚ ਫੀਸ ਜਮ੍ਹਾਂ ਕਰਵਾਉਣ ਦੀ ਮਿਤੀ 500 ਰੁਪਏ ਨਾਲ 29 ਮਈ, 1000 ਰੁਪਏ ਫੀਸ ਨਾਲ 8 ਜੂਨ ਅਤੇ 2000 ਰੁਪਏ ਫੀਸ ਨਾਲ 22 ਜੂਨ ਨਿਸਚਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਦੀ ਪ੍ਰਵਾਨਗੀ ਨਾਲ ਪ੍ਰੀਖਿਆਵਾਂ ਦੇ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਲੇਟ ਫੀਸ ਨਾਲ ਵੀ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਮਿਤੀਆਂ ਵਿੱਚ ਤਿੰਨ ਕੰਮ ਵਾਲੇ ਦਿਨ ਗਰੇਸ ਵਜੋਂ ਸ਼ਾਮਲ ਕਰ ਦਿੱਤੇ ਗਏ ਹਨ। ਇਸ ਲਈ ਗਰੇਸ ਪੀਰੀਅਡ ਵਜੋਂ ਕੋਈ ਹੋਰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।
| With late fee of Rs. 500/- | With late fee of Rs. 1000/- | With late fee of Rs. 2000/- | Rs. 1000/- per day | |
| Dates for Fee slip generation after filling the examination form | 13 May 2020
to 20 May 2020 |
21 May 2020
to 29 May 2020 |
30 May 2020
to 10 June 2020 |
Ten days before the commencement of Exams. (With approval of Registrar) |
| Dates for Depositing fees in bank for Private Students | 25 May 2020 | 01 June 2020 | 15 June 2020 | |
| Dates for Depositing fees in bank for Colleges | 29 May 2020 | 8 June 2020 | 22 June 2020 |
Punjab Post Daily Online Newspaper & Print Media