ਲੌਂਗੋਵਾਲ, 15 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ
ਪ੍ਰਸਿੱਧ ਗਾਇਕ ਹਾਕਮ ਬੱਖਤੜੀਵਾਲਾ ਦੀ ਰਹਿਨੁਮਾਈ ਹੇਠ ਵੱਡੇ ਪੱਧਰ ਤੇ ਕਲਾਕਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਗਾਇਕ ਸੰਜੀਵ ਸੁਲਤਾਨ ਨੂੰ ਜਿਲ੍ਹਾ ਸੰਗਰੂਰ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਮੰਚ ਦੇ ਵਿਸਤਾਰ ਲਈ ਗਾਇਕ ਸੰਜੀਵ ਸੁਲਤਾਨ ਨੂੰ ਮਿਲੇ ਅਧਿਕਾਰਾਂ ਤਹਿਤ ਉਨਾਂ ਵਲੋਂ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ ਨੂੰ ਮੀਤ ਪ੍ਰਧਾਨ, ਗਾਇਕ ਨਿਰਮਲ ਮਾਹਲਾ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਰਣਜੀਤ ਸੰਧੂ, ਖਜਾਨਚੀ ਹੈਪੀ ਪੁੰਨਾਵਾਲੀਆ, ਸਹਿ ਖਜਾਨਚੀ ਆਰ.ਬੀ ਸਿੰਘ, ਪ੍ਰੈਸ ਸਕੱਤਰ ਪ੍ਰਗਟ ਬਟੂਹਾ, ਪ੍ਰਚਾਰ ਸਕੱਤਰ ਸਿੱਧੂ ਹਸਨਪੁਰੀ, ਮੁੱਖ ਸਲਾਹਕਾਰ ਰਾਜਿੰਦਰ ਰਾਜੂ, ਮੈਂਬਰ ਦੀਪ ਸਹੋਤਾ, ਕੁਲਵਿੰਦਰ ਗਿੱਲ, ਜੱਗੀ ਬਾਵਾ, ਜੱਗੀ ਕੁੰਨਰ ਆਦਿ ਗਾਇਕ ਅਤੇ ਗੀਤਕਾਰਾਂ ਨੂੰ ਮੰਚ ਦੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media