ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਭਰ ’ਚ ਕੀਤੀ ਗਈ
ਤਾਲਾਬੰਦੀ ਕਾਰਨ ਬੰਦ ਪਏ ਕਾਲਜਾਂ ਨੂੰ ਬਿਨ੍ਹਾਂ ਰੁਕੇ ਵਿੱਦਿਆ ਜਾਰੀ ਰੱਖਣ ਦੇ ਹੁਕਮਾਂ ਤਹਿਤ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਵਲੋਂ ਵਿਦਿਆਰਥੀਆਂ ਲਈ ‘ਬੀ.ਐਡ, ਐਮ.ਐਡ ਅਤੇ ਪੀ.ਜੀ.ਡੀ.ਸੀ.ਏ’ ਦੇ ‘ਅਧਿਆਪਕ ਕੋਰਸ’ ਲਈ ਆਨਲਾਈਨ ਕਲਾਸਾਂ ਲਗਵਾਈਆਂ ਜਾ ਰਹੀਆਂ ਹਨ।
ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਕਾਲਜ ਸਟਾਫ਼ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ 20ਵੀਂ ਸਦੀ ਦੀ ਅਜੋਕੀ ਤਕਨੀਕ ਇਕ ਵਰਦਾਨ ਹੈ ਜੋ ਕਿ ਮਹਾਂਮਾਰੀ ਦੇ ਸੰਕਟ ’ਚ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਕਰ ਰਹੀ ਹੈ।
ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਦੱਸਿਆ ਕਿ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਕੌਂਸਲ ਦੁਆਰਾ ਚੱਲ ਰਹੀ ਈ-ਗਵਰਨੈਂਸ ਦੀ ਸਹਾਇਤਾ ਨਾਲ ਟੀਚਿੰਗ ਸਟਾਫ਼ ਵੈਬਸਾਈਟ ’ਤੇ ਆਪਣੇ ਲੈਕਚਰ ਅਪਲੋਡ ਕਰਦੇ ਹਨ ਤਾਂ ਜੋ ਵਿਦਿਆਰਥੀ ਆਪਣੀ ਨਿੱਜੀ ਆਈ.ਡੀ ਰਾਹੀਂ ਲੈਕਚਰ ਪੜ੍ਹ ਸਕਣ ਅਤੇ ਵਿੱਦਿਅਕ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਟਸਐਪ, ਯੂ-ਟਿਊਬ, ਈਮੇਲ, ਆਡੀਓ ਰਿਕਾਰਡਿੰਗ ਆਦਿ ਰਾਹੀਂ ਪੜ੍ਹਾਇਆ ਜਾ ਰਿਹਾ ਹੈ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media