Monday, March 16, 2026

ਭਾਰਤੀ ਸਟੇਟ ਬੈਂਕ ਨੇ ਜਿਲਾ ਪ੍ਰਸ਼ਾਸਨ ਨੂੰ ਦਿੱਤੀਆਂ 100 ਪੀ.ਪੀ.ਈ ਕਿੱਟਾਂ

ਬੈਂਕ ਨੇ 200 ਮਾਸਕ ਤੇ 40 ਬੋਤਲਾਂ ਸੈਨੀਟਾਈਜ਼ਰ ਵੀ ਕੀਤੇ ਭੇਂਟ

ਬਠਿੰਡਾ, 16 ਮਈ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਦੇ ਮੱਦੇਨਜ਼ਰ ਭਾਰਤੀ ਸਟੇਟ ਬੈਂਕ ਦੇ ਖੇਤਰੀ ਪ੍ਰਬੰਧਕ ਕੇ.ਕੇ ਧੌਲੀਆ ਵਲੋਂ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੂੰ ਕਰੋਨਾ ਵਾਇਰਸ ਦੀ ਜੰਗ ’ਚ ਆਪਣੇ ਤਨਦੇਹੀ ਨਾਲ ਜੁੜੇ ਕਰਮਚਾਰੀਆਂ ਲਈ 100 ਪੀ.ਪੀ.ਈ ਕਿੱਟਾਂ ਭੇਟ ਕੀਤੀਆਂ ਗਈਆਂ।ਬੈਂਕ ਵਲੋਂ 200 ਮਾਸਕ ਤੇ 40 ਬੋਤਲਾਂ ਸੈਨੀਟਾਈਜ਼ਰ ਦੀਆਂ ਦਿੱਤੀਆਂ ਗਈਆਂ ਹਨ।ਜਦਕਿ ਭਾਰਤੀ ਸਟੇਟ ਬੈਂਕ ਬਠਿੰਡਾ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਲਗਭਗ 300 ਕਿੱਟਾਂ ਵੀ ਵੰਡੀਆਂ ਗਈਆਂ।
                   ਧੌਲੀਆ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਭਾਰਤੀ ਸਟੇਟ ਬੈਂਕ ਹਮੇਸ਼ਾਂ ਜ਼ਿਲਾ ਪ੍ਰਸ਼ਾਸਨ ਦੇ ਨਾਲ ਹੈ।ਇਸ ਮੌਕੇ ਜ਼ਿਲਾ ਲੀਡ ਬੈਂਕ ਮੈਨੇਜ਼ਰ ਜੈਸ਼ੰਕਰ ਸ਼ਰਮਾ, ਪ੍ਰੇਮ ਕੁਮਾਰ ਗਰਗ ਅਤੇ ਹੋਰ ਪ੍ਰਬੰਧਕ ਵੀ ਮੌਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …