ਪੌਦਾ ਲਗਾਉਣ ਦੀ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ
ਸੰਗਰੂਰ, 17 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪ੍ਰਸਿੱਧ ਸਿੱਖਿਆ ਸ਼ਾਸ਼ਤਰੀ, ਸਮਾਜ ਸੇਵਕ, ਨੇਤਰਦਾਨੀ ਅਤੇ ਡਾ. ਦੇਵ ਰਾਜ ਡੀ.ਏ.ਵੀ ਗਰੁੱਪ ਆਫ਼
ਸਕੂਲਜ਼ ਖਾਈ/ਲਹਿਰਾਗਾਗਾ ਦੇ ਮਾਰਗ ਦਰਸ਼ਕ ਡਾ. ਦਰਸ਼ਨ ਕੁਮਾਰ ਖੋਖਰ ਦੀ ਬਰਸੀ ਸਮੇਂ ਉਨਾਂ੍ਹ ਦੇ ਪਰਿਵਾਰਕ ਮੈਂਬਰਾਂ ਅਤੇ ਸਮੁੱਚੇ ਸਟਾਫ਼ ਵਲੋਂ ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ ਲਹਿਰਾਗਾਗਾ ਦੇ ਵਿਦਿਆਰਥੀਆਂ ਦੇ ਆਨਲਾਈਨ ਮੁਕਾਬਲੇ ਕਰਵਾਏ ਗਏ।
ਸਕੂਲ ਕਮੇਟੀ ਪ੍ਰਧਾਨ ਮੈਡਮ ਉਰਮਲਾ ਰਾਣੀ, ਉਪ ਪ੍ਰਧਾਨ ਲੱਕੀ ਖੋਖਰ ਅਤੇ ਮੈਨੇਜਿੰਗ ਡਾਇਰੈਕਟਰ ਪ੍ਰਵੀਨ ਖੋਖਰ ਨੇ ਦੱਸਿਆ ਕਿ ਐਕਟੀਵਿਟੀ ਦੋਰਾਨ ਕੋਰੋਨਾ ਵਾਇਰਸ ਮਹਾਂਮਾਰੀ ਸਮੇਂ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ, ਸਿਹਤ, ਸਫ਼ਾਈ ਅਤੇ ਮੀਡੀਆ ਕਰਮਚਾਰੀ ਤੋਂ ਇਲਾਵਾ ਅਧਿਆਪਕ ਵਰਗ ਵਲੋਂ ਨਿਭਾਈ ਜਾ ਰਹੀ ਭੁਮਿਕਾ ਨੂੰ ਦਰਸਾਉਂਦੇ ਪੋਸਟਰ, ਪੇਟਿੰਗ ਬਣਾਉਣ ਤੋਂ ਇਲਾਵਾ ਕਵਿਤਾ, ਲੇਖ ਅਤੇ ਕਹਾਣੀ ਲਿਖਣ ਦੇ ਨਾਲ-ਨਾਲ ਪ੍ਰਾਇਮਰੀ ਸੈਕਸ਼ਨ ਦੇ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਤੇ ਪਰਿਵਾਰਕ ਮੈਂਬਰਾਂ ਸਮੇਤ ਨਾਲ ਪੌਦਾ ਲਗਾਉਂਦੇ ਹੋਏ ਸੁੰਦਰ ਪਰਿਵਾਰਕ ਫੋਟੋ ਭੇਜਣ ਦੀ ਨਿਵੇਕਲੀ ਗਤੀਵਿਧੀ ਵੀ ਕਰਵਾਈ ਗਈ।ਜਿਸ ਵਿੱਚ ਵਿਦਿਆਰਥੀਆਂ ਤੇ ਉਨਾਂ੍ਹ ਦੇ ਮਾਪਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ।
ਉਨਾਂ ਦੱਸਿਆ ਕਿ ਪੋਸਟਰ ਬਣਾਉਣ ਦੇ ਸੈਕੰਡਰੀ ਵਰਗ ਵਿਚੋਂ ਅਮਨਦੀਪ ਕੌਰ, ਹਰਮੀਤ ਕੌਰ, ਅਕਾਸ਼ਦੀਪ ਕੌਰ, ਹਰਮਨਦੀਪ ਕੌਰ, ਜਸ਼ਪ੍ਰੀਤ ਕੌਰ ਅਤੇ ਨਿਸ਼ਾਨ ਸਿੰਘ ਅਤੇ ਮਿਡਲ ਵਰਗ ਵਿਚੋਂ ਦਵਿੰਦਰ ਸਿੰਘ, ਨਵਦੀਪ ਸਿੰਘ, ਕ੍ਰਿਸ਼ਪ੍ਰੀਤ ਕੌਰ, ਸੁਪਨਦੀਪ ਸਿੰਘ, ਵਰੁਣਦੀਪ ਸਿੰਘ ਸਰਵੋਤਮ ਵਿਦਿਆਰਥੀ ਚੁਣੇ ਗਏ।ਕਵਿਤਾ ਲੇਖਣੀ ਵਿਚੋਂ ਕਰਨਵੀਰ ਸਿੰਘ, ਜਸ਼ਕੀਰਤ ਕੌਰ, ਸਿਮਰਜੀਤ ਕੌਰ, ਨਿਸ਼ਾਨ ਸਿੰਘ, ਦਿਲਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਸਰਵੋਤਮ ਵਿਦਿਆਰਥੀ ਚੁਣੇ ਗਏ।ਲੇਖ ਲੇਖਣੀ ਮੁਕਾਬਲੇ ਵਿਚੋਂ ਜਸਪ੍ਰੀਤ ਕੌਰ, ਜਸਕਰੀਤ ਕੌਰ, ਅਮਰਿੰਦਰ ਸਿੰਘ ਸਰਵੋਤਮ ਵਿਦਿਆਰਥੀ ਬਣੇ।ਇਸੇ ਤਰਾਂ ਪੌਦਾ ਲਗਾ ਕੇ ਸੁੰਦਰ ਪਰਿਵਾਰਕ ਫੋਟੋ ਭੇਜਣ ਵਾਲੇ ਮਿਡਲ ਵਰਗ ਵਿੱਚ ਜਗਸੀਰ ਸਿੰਘ, ਖੁਸ਼ਪ੍ਰੀਤ ਕੌਰ, ਜੈਸਮੀਨ ਕੌਰ, ਜਸਕਰੀਤ ਸਿੰਘ, ਪ੍ਰਭਜੋਤ ਕੌਰ, ਅਮਿਸ਼ਾ ਬਾਨੋ, ਦਵਿੰਦਰ ਸਿੰਘ, ਨਰਿੰਦਰ ਸਿੰਘ, ਜਸ਼ਦੀਪ ਸ਼ਰਮਾ, ਵੀਰ ਫਤਿਹ ਸਿੰਘ, ਬਲਕਰਨ ਸਿੰਘ, ਗੁਰਜੋਤ ਸਿੰਘ, ਹਰਮਨ ਸਿੰਘ, ਪਰਨੀਤ ਕੌਰ ਤੇ ਕਰਨਵੀਰ ਸਿੰਘ ਸਰਵੋਤਮ ਵਿਦਿਆਰਥੀ ਚੁਣੇ ਗਏ।ਪ੍ਰਾਇਮਰੀ ਵਰਗ ਵਿਚੋਂ ਕੁਨਿਕਾ, ਦੀਪਕ ਕੁਮਾਰ, ਗੁਰਨੂਰ ਸਿੰਘ, ਸਮਰਪ੍ਰੀਤ ਸਿੰਘ, ਹੁਸਨਦੀਪ ਸਿੰਘ, ਤਮੰਨਾ, ਖੁਸ਼ਪ੍ਰੀਤ ਕੌਰ, ਨਵਰਾਜ਼ ਸਿੰਘ ਸਰਵੋਤਮ ਵਿਦਿਆਰਥੀ ਵਜ਼ੋਂ ਚੁਣੇ ਗਏ।
ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਮੁਕਾਬਲ਼ਿਆਂ ਦੇ ਸਰਵੋਤਮ ਵਿਦਿਆਰਥੀਆਂ ਨੂੰ ਸਕੂਲ ਖੁੱਲਣ ‘ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਭਾਗ ਲੈਣ ਵਾਲੇ ਹਰੇਕ ਵਿਦਿਆਰਥੀ ਦੀ ਹੌਂਸਲਾ ਅਫ਼ਜ਼ਾਈ ਕੀਤੀ ਜਾਵੇਗੀ।ਇਸੇ ਦੋਰਾਨ ਕਈ ਰਾਜਨੀਤਿਕ, ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਆਗੂਆਂ ਤੇ ਡਾ. ਦਰਸ਼ਨ ਜੀ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ, ਸਕੂਲਾਂ ਦੇ ਸਮੁੱਚੇ ਸਟਾਫ਼, ਵਿਦਿਆਰਥੀਆਂ ਤੇ ਉਨਾਂ੍ਹ ਦੇ ਮਾਪਿਆਂ ਆਦਿ ਨੇ ਡਾ. ਦਰਸ਼ਨ ਨੂੰ ਸ਼ਰਧਾਂਜਲੀ ਭੇਟ ਕੀਤੀ ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media