ਭੀਖੀ, 18 ਮਈ (ਪੰਜਾਬ ਪੋਸਟ – ਕਮਲ ਕਾਂਤ) – ਕੋਰੋਨਾ ਮਹਾਂਮਾਰੀ ਸੰਕਟ ਦੇ ਦੌਰਾਨ ਕਸਬਾ ਭੀਖੀ ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ ਹੈ।ਮੰਡਲ ਦੇ
ਪ੍ਰਧਾਨ ਪ੍ਰਸ਼ੋਤਮ ਕੁਮਾਰ ਬਿੱਲੂ ਨੇ ਕਿਹਾ ਕਿ ਮੰਡਲ ਵਲੋਂ ਹਰ ਐਤਵਾਰ ਕਸਬੇ ਦੀਆਂ ਸਾਂਝੀਆਂ ਥਾਵਾਂ ਦੀ ਸਫਾਈ ਕੀਤੀ ਜਾਵੇਗੀ।ਪਿੱਛਲੇ ਐਤਵਾਰ ਮੇਨ ਰੋਡ ‘ਤੇ ਲੱਗੇ ਬੂਟਿਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਦੀ ਸਾਫ ਸਫਾਈ ਕੀਤੀ ਗਈ ਸੀ।ਇਸ ਵਾਰ ਰਾਮ ਬਾਗ ਦੀ ਸਫਾਈ ਕੀਤੀ ਗਈ।ਰਾਮ ਬਾਗ ਵੈਲਫੇਅਰ ਕਲੱਬ ਵਲੋਂ ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਦੇ ਇਸ ਉਪਰਾਲੇ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਵਿਨੋਦ ਕੁਮਾਰ ਸਿੰਗਲਾ ਪ੍ਰਧਾਨ ਨਗਰ ਪੰਚਾਇਤ, ਗੁਰਜੀਤ ਸਿੰਘ, ਧਰਮਵੀਰ ਮਿੰਟਾ, ਰਾਮ ਕੁਮਾਰ ਸਿੰਗਲਾ, ਡਾ. ਰਜਿੰਦਰ ਮਿੱਤਲ , ਨਰੇਸ਼ ਕੁਮਾਰ ਨਾਟੀ, ਚਿੰਕੂ ਸਿੰਗਲਾ, ਦੁੱਲਾ ਰਾਮ, ਵਰਿੰਦਰ ਕੁਮਾਰ ਸੋਨੀ, ਸੁਨੀਲ ਕੁਮਾਰ ਅਸ਼ੋਕ ਕੁਮਾਰ ਸ਼ੋਂਕੀ ਬੱਗਾ ਢੋਲੀ, ਅਮਨਦੀਪ ਸ਼ਾਰਦਾ, ਗੋਬਿੰਦ ਸ਼ਰਮਾ, ਮੱਖਣ ਕੁਮਾਰ ਆਦਿ ਹਾਜ਼ਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media