Thursday, February 26, 2026

ਪੀ.ਏ.ਯੂ ਮਾਹਿਰਾਂ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜ਼ਾਈ ਸੰਬੰਧੀ ਸਿਫ਼ਾਰਸ਼ਾਂ

1 ਜੂਨ ਤੋਂ ਪਹਿਲਾਂ ਨਾ ਕਰੋ ਝੋਨੇ ਦੀ ਸਿੱਧੀ ਬਿਜ਼ਾਈ – ਪੀ.ਏ.ਯੂ ਮਾਹਿਰ

ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਝੋਨੇ ਦੀ ਸਿੱਧੀ ਬਿਜ਼ਾਈ, ਇਸ ਸਾਲ ਲੁਆਈ ਸਮੇਂ ਆਉਣ ਵਾਲੀ, ਲੇਬਰ ਦੀ ਸਮਸਿਆ ਦਾ ਇੱਕ ਚੰਗਾ ਬਦਲ ਹੈ।ਕਿਸਾਨ ਇਸ ਤਕਨੀਕ ਵਿਚ ਕਾਫੀ ਰੁਚੀ ਦਿਖਾ ਰਹੇ ਹਨ ਅਤੇ ਬਹੁਤੇ ਕਿਸਾਨ ਇਸ ਵਿਧੀ ਨੂੰ ਪਹਿਲੀ ਵਾਰ ਅਪਣਾ ਰਹੇ ਹਨ।ਪੀ.ਏ.ਯੂ ਦੇ ਫ਼ਸਲ ਵਿਗਿਆਨ ਮਾਹਿਰ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਇਹ ਦੱਸਣਾ ਜ਼ਰੂਰੀ ਹੈ ਕਿ ਝੋਨੇ ਦੀ ਸਿੱਧੀ ਬਿਜ਼ਾਈ ਰਵਾਇਤੀ ਢੰਗ (ਕੱਦੂ ਕਰਕੇ ਪਨੀਰੀ ਲਾਉਣ) ਨਾਲੋਂ ਕਿਤੇ ਜ਼ਿਆਦਾ ਸਮਾਂਬੱਧ ਅਤੇ ਜ਼ਿਆਦਾ ਸੁਚਾਰੂ ਢੰਗਾਂ ਵਾਲੀ ਵਿਧੀ ਹੈ।ਕੁੱਝ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਵੀ ਕਰ ਦਿਤੀ ਹੈ, ਜੋ ਕਿ ਬਹੁਤ ਅਗੇਤੀ ਹੈ।ਉਹਨਾਂ ਕਿਹਾ ਕਿ ਜੂਨ ਮਹੀਨੇ ਵਿੱਚ ਸਿੱਧੀ ਬਿਜ਼ਾਈ ਨਾਲ ਬੀਜ਼ੀ ਝੋਨੇ ਦੀ ਫਸਲ ਚੰਗਾ ਝਾੜ ਤੇ ਮਿਆਰ ਦਿੰਦੀ ਹੈ।ਇਸ ਦੇ ਉਲਟ, ਮਈ ਮਹੀਨੇ ਵਿਚ ਕੀਤੀ ਅਗੇਤੀ ਬਿਜ਼ਾਈ ਲਈ ਜ਼ਿਆਦਾ ਸਿੰਚਾਈ ਦੀ ਲੋੜ ਪੈਂਦੀ ਹੈ ਜਿਸ ਨਾਲ ਪਾਣੀ ਦੀ ਖੱਪਤ ਤਾਂ ਵਧਦੀ ਹੀ ਹੈ।ਨਦੀਨਾਂ ਦੀ ਸਮੱਸਿਆ ਅਗੇਤੇ ਬੀਜ਼ੇ ਝੋਨੇ ਦਾ ਝਾੜ ਅਤੇ ਮਿਆਰ ਘਟਾ ਸਕਦੀ ਹੈ।
            ਡਾ. ਭੁੱਲਰ ਨੇ ਕਿਹਾ ਕਿ ਸਿੱਧੀ ਬਿਜ਼ਾਈ ਵਾਲੀ ਝੋਨੇ ਦੀ ਫਸਲ ਕੱਦੂ ਕੀਤੇ ਝੋਨੇ ਨਾਲੋਂ 7 ਤੋਂ 10 ਦਿਨ ਪਹਿਲਾਂ ਪੱਕ ਜਾਂਦੀ ਹੈ।ਜੂਨ ਦਾ ਪਹਿਲਾ ਪੰਦਰਵਾੜਾ (1 ਤੋਂ 15 ਜੂਨ) ਸਿੱਧੀ ਬਿਜ਼ਾਈ ਲਈ ਢੁੱਕਵਾਂ ਸਮਾਂ ਹੈ।ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪੀ.ਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜ਼ਾਈ ਜੂਨ ਦੇ ਦੂਜੇ ਪੰਦਰਵਾੜੇ (16 ਤੋਂ 30 ਜੂਨ) ‘ਚ ਵੀ ਕੀਤੀ ਜਾ ਸਕਦੀ ਹੈ।ਜਿਨ੍ਹਾਂ ਕਿਸਾਨਾਂ ਨੇ ਝੋਨੇ ਤੋਂ ਬਾਅਦ ਆਲੂ ਅਤੇ ਮਟਰ ਦੀ ਫਸਲ ਲੈਣੀ ਹੈ, ਉਹ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ.ਆਰ 126 ਦੀ ਬਿਜਾਈ ਜੂਨ ਦੇ ਪਹਿਲੇ ਹਫਤੇ ਵੀ ਕਰ ਸਕਦੇ ਹਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …