2 ਸੁਸਾਇਟੀਆਂ ਨੂੰ ਦਿੱਤੇ ਸਾਢੇ ਤਿੰਨ ਲੱਖ ਦੇ ਚੈਕ
ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਕੋਵਿਡ 19 ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਮਾਨਵਤਾ ਦੇ ਭਲੇ ਲਈ ਕੰਮ 
ਕਰ ਰਹੀਆਂ ਸੰਸਥਾਵਾਂ ਦਾ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ ਸੋਨੀ ਨੇ ਧੰਨਵਾਦ ਕੀਤਾ।ਉਨਾਂ ਕਿਹਾ ਕਿ ਸਰਕਾਰ ਦੇ ਨਾਲ-ਨਾਲ ਇਹ ਸੰਸਥਾਵਾਂ ਲੋੜਵੰਦਾਂ ਤੱਕ ਸੁੱਕਾ ਰਾਸ਼ਨ, ਦਵਾਈਆਂ, ਲੰਗਰ ਆਦਿ ਮੁਹੱਇਆ ਕਰਵਾਉਣ ਦੇ ਨਾਲ-ਨਾਲ ਇਨਾਂ ਸੰਸਥਾਵਾਂ ਨੇ ਡਾਕਟਰਾਂ, ਪੈਰਾ ਮੈਡਕੀਲ ਸਟਾਫ ਅਤੇ ਪੁਲਿਸ ਕਰਮੀਆਂ, ਜੋ ਕਿ ਕੋਰੋਨਾ ਵਿਰੁੱਧ ਜੰਗ ਲੜ ਰਹੇ ਹਨ ਨੂੰ ਮਾਸਕ, ਪੀ.ਪੀ.ਈ ਕਿੱਟਾਂ ਅਤੇ ਹੋਰ ਸਾਜ਼ੋ ਸਮਾਨ ਵੀ ਦੇ ਰਹੇ ਹਨ।ਇਸ ਨਾਲ ਉਨਾਂ ਮੁਲਾਜ਼ਮਾਂ ਦੇ ਨਾਲ-ਨਾਲ ਸਾਡਾ ਹੌਸਲਾ ਵਧਿਆ ਹੈ ਕਿ ਸੰਕਟ ਨੂੰ ਨਜਿੱਠਣ ‘ਚ ਵੱਡੀ ਮਦਦ ਵੀ ਮਿਲੀ ਹੈ।
ਮੰਤਰੀ ਸੋਨੀ ਨੇ ਆਪਣੇ ਅਖ਼ਿਤਆਰੀ ਕੋਟੇ ਵਿਚੋਂ ਸਿੱਧ ਪੀਠ ਸ੍ਰੀ ਪਿੰਤਾਬਰ ਬਗਲਾਮੁਖੀ ਹਰਨੀ ਮੰਦਰ ਸੁਸਾਇਟੀ ਨੂੰ 2.50 ਲੱਖ ਤੇ ਸ਼ਿਵਾਲਾ ਪ੍ਰਬੰਧਕ ਕਮੇਟੀ ਗਲੀ ਗੁਸਾਈਆਂ ਨੂੰ ਇਕ ਲੱਖ ਰੁਪਏ ਦਾ ਚੈਕ ਦਿੱਤਾ।ਇਸ ਮੌਕੇ ਵਿਕਾਸ ਸੋਨੀ, ਰਾਘਵ ਸੋਨੀ, ਅਰੁਣ ਕੁਮਾਰ ਪੱਪਲ, ਮਹੰਤ ਦੁਰਗਾ ਦਾਸ, ਰਾਜਨ ਸਹਿਗਲ, ਕਿਰਨ ਸਹਿਗਲ, ਰਾਕੇਸ਼ ਬਾਬਾ ਤੇ ਨਰੇਸ਼ ਤ੍ਰਿਖਾ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Punjab Post Daily Online Newspaper & Print Media