Wednesday, April 1, 2026

ਸੈਲੂਨ ਐਸੋਸੀਏਸ਼ਨ ਦੀ ਚੋਣ- ਕਰਮਜੀਤ ਸਿੰਘ ਪ੍ਰਧਾਨ ਬਣੇ

ਸੰਗਰੂਰ, 22 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲਾਕਡਾਊਨ ਦੇ ਦਰਮਿਆਨ ਅਜੇ ਤੱਕ ਦੁਕਾਨਾਂ ਨਾ ਖੋਲ੍ਹਣ ਕਾਰਨ ਆਰਥਿਕ ਮੰਦੀ ਦਾ ਸ਼ਿਕਾਰ ਹੋ

ਰਹੇ ਹੇਅਰ ਡ੍ਰੈਸਿੰਗ ਤੇ ਸੈਲੂਨ ਦਾ ਕੰਮਕਾਰ ਕਰਨ ਵਾਲੇ ਕਿਰਤੀਆਂ ਦੀ ਅਹਿਮ ਮੀਟਿੰਗ ਸ਼ਹਿਰੀ ਤਾਲਮੇਲ ਕਮੇਟੀ ਦੇ ਸੱਦੇ ‘ਤੇ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਹੋਈ।ਮੀਟਿੰਗ ਦੌਰਾਨ ਸੈਲੂਨ ਐਸੋਸੀਏਸ਼ਨ ਦੀ ਚੋਣ ਕਰਕੇ ਕਰਮਜੀਤ ਸਿੰਘ ਪ੍ਰਧਾਨ, ਵਿੱਕੀ ਗਰੋਵਰ ਨੂੰ ਸਕੱਤਰ, ਮੁਨੀਸ਼ ਭੱਟੀ ਸਹਾਇਕ ਸਕੱਤਰ ਤੇ ਪੰਕਜ਼ ਛਾਬੜਾ ਕੈਸ਼ੀਅਰ ਸਮੇਤ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
            ਸ਼ਹਿਰੀ ਤਾਲਮੇਲ ਕਮੇਟੀ ਦੇ ਆਗੂਆਂ ਵਲੋਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਆਲ ਇੰਡੀਆ ਪ੍ਰੋਗਰੈਸਿਵ ਵੁਮੈਨ ਐਸੋਸੀਏਸ਼ਨ (ਏਪਵਾ) ਦੇ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ਼ ਹਮੀਰਾ ਤੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਵਾਲ ਕੱਟਣ ਦਾ ਕੰਮ ਕਰਨ ਵਾਲੇ ਕਿਰਤੀ ਕੰਮਕਾਜ਼ ਸਹਾਇਤਾ ਕਰਨ ਵਾਲੇ ਨੌਜਵਾਨਾਂ ਦੀਆਂ ਤਨਖਾਹਾਂ ਦੇਣ ਦੇ ਵੀ ਉਹ ਸਮਰੱਥ ਨਹੀਂ ਹਨ।ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਾਕਡਾਊਨ ਦੀ ਮਾਰ ਝੱਲ ਰਹੇ ਹੇਅਰ ਡਰੈਸਰਾਂ ਨੂੰ ਵੀ ਆਪਣਾ ਕੰਮਕਾਜ਼ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ।
ਇਸ ਮੌਕੇ ਸੰਦੀਪ ਕੁਮਾਰ, ਗਗਨ ਸਿੰਘ ਮੋਹਿਤ, ਜਿੰਨ੍ਹੀ ਜੈਨ, ਗੁਰਪ੍ਰੀਤ ਸਿੰਘ, ਧਰੁਵ ਬਾਂਸਲ ਤੇ ਵਿੱਕੀ ਆਦਿ ਕਮੇਟੀ ਮੈਂਬਰ ਵੀ ਹਾਜ਼ਰ ਸਨ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …