ਸਿਹਤ ਵਿਭਾਗ ਵਲੋਂ ਕੋਰੋਨਾ ਪ੍ਰਭਾਵਿਤ ਮਰੀਜ਼ ਦੇ ਸੰਪਰਕ ‘ਚ ਆਏ ਵਿਅਕਤੀਆਂ ਦੀ ਟਰੇਸਿੰਗ
ਗੁਰਦਾਸਪੁਰ, 24 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਧਾਰਾ 144 ਤਹਿਤ ਸਬ ਡਵੀਜ਼ਨ ਗੁਰਦਾਸਪੁਰ ਵਿੱਚ
ਪਿੰਡ ਜਾਗੋਵਾਲ ਬਾਂਗਰ ਨੂੰ ਇਹਤਿਆਤ ਵਜੋਂ ਕੋਰੋਨਾ ਵਾਇਰਸ ਤੋਂ ਬਚਾਅ ਤੇ ਇਸ ਦੇ ਪ੍ਰਭਾਵ ਨੂੰ ਰੋਕਣ ਦੇ ਮੰਤਵ ਨਾਲ, ਕੋਰੋਨਾ ਪ੍ਰਭਾਵਿਤ ਮਰੀਜ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਟਰੇਸਿੰਗ ਆਦਿ ਕਰਨ ਲੈਣ ਲਈ ਪਿੰਡ ਅਤੇ ਨੇੜਲੇ ਖੇਤਰ ਨੂੰ ਸੀਲ ਕਰਨ ਦੇ ਬੀਤੀ ਰਾਤ ਹੁਕਮ ਦਿੱਤੇ ਗਏ ਹਨ।
ਜਾਰੀ ਹੁਕਮਾਂ ਵਿਚ ਅੱਗੇ ਕਿਹਾ ਕਿ ਡਾ. ਕਿਸ਼ਨ ਚੰਦ ਸਿਵਲ ਸਰਜਨ ਵਲੋਂ ਸਿਫਾਰਿਸ਼ ਕੀਤੀ ਗਈ ਸੀ ਕਿ ਕੋਵਿੰਡ-19 ਨੂੰ ਜ਼ਿਲੇ ਵਿਚ ਅੱਗੇ ਫੈਲਣ ਤੋਂ ਰੋਕਣ ਦੇ ਮੰਤਵ ਲਈ, ਕੰਟੈਕਟ ਪਰਸਨ ਟਰੇਸਿੰਗ ਕਰਨ ਲਈ ਪਿੰਡ ਤੇ ਨੇੜਲੇ ਖੇਤਰ ਨੂੰ 23 ਮਈ 2020 ਤੋਂ 14 ਦਿਨ ਲਈ ਸੀਲ ਕੀਤਾ ਜਾਣਾ ਚਾਹੀਦਾ ਹੈ।ਸਕੱਤਰ ਸਿੰਘ ਸਬ ਡਵੀਜ਼ਨਲ ਮੈਜਿਸਟਰੇਟ ਗੁਰਦਾਸਪੁਰ, ਪਿੰਡ ਜਾਗੋਵਾਲ ਬਾਂਗਰ ਕੰਟੋਨਮੈਂਟ ਏਰੀਆ, ਕੰਟੈਕਟ ਟਰੇਸਿੰਗ, ਆਈਸੋਲੇਸ਼ਨ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਨੋਡਲ ਅਫਸਰ ਹੋਣਗੇ ਅਤੇ ਨੋਡਲ ਅਫਸਰ ਸੈਕਟਰ ਮੈਜਿਸਟਰੇਟ ਨੂੰ ਪਿੰਡਾਂ ਵਿਚ ਹੁਕਮਾਂ ਨੂੰ ਲਾਗੂ ਕਰਨ ਲਈ ਤਾਇਨਾਤ ਕਰ ਸਕਦੇ ਹਨ।
ਐਸ.ਐਸ.ਪੀ ਗੁਰਦਾਸਪੁਰ ਵਲੋਂ ਕੰਟੋਨਮੈਂਟ ਜੋਨ ਵਿਚ ਆਉਣ ਵਾਲੇ ਪਿੰਡ/ਖੇਤਰ ਨੂੰ ਸੀਲ ਕੀਤਾ ਜਾਵੇਗਾ ਅਤੇ ਪਿੰਡ ਵਿਚ ਕੇਵਲ ਇਕ ਸਿੰਗਲ ਆਉਣ ਤੇ ਜਾਣ ਦੇ ਪੁਆਇੰਟ ਨੂੰ ਮੈਨਟੇਨ ਕਰੇਗੀ।ਜਰੂਰੀ ਵਸਤਾਂ ਦੀ ਸਪਲਾਈ ਖਾਣਾ, ਦੁੱਧ, ਸਬਜ਼ੀਆਂ, ਦਵਾਈਆਂ, ਫੂਡ ਆਦਿ ਪੁਲਿਸ ਦੀ ਇਜ਼ਾਜਤ ਨਾਲ ਮੁਹੱਈਆ ਕੀਤਾ ਜਾ ਸਕਦਾ ਹੈ।
ਡਾ. ਕਿਸ਼ਨ ਚੰਦ ਚੀਫ ਮੈਡੀਕਲ ਅਫਸਰ ਗੁਰਦਾਸਪੁਰ ਇਸ ਖੇਤਰ ਵਿਚ ਮਰੀਜ਼ ਦੇ ਕੰਟੈਕਟ ਟਰੇਸਿੰਗ ਅਤੇ ਹੋਮ ਏਕਾਂਤਵਾਸ ਕਰਨ ਲਈ ਨੋਡਲ ਅਫਸਰ ਨਿਯੁੱਕਤ ਕੀਤੇ ਗਏ ਹਨ।ਉਨਾਂ ਵਲੋਂ 21 ਦਿਨ ਲਈ ਏਕਾਂਤਵਾਸ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਸੱਜੇ ਹੱਥ ਦੇ ਪੁੱਠੇ ਪਾਸੇ (ਤਲੀ ਦੇ ਪਿੱਛਲੇ ਪਾਸੇ) ਸਟੈਂਪ ਲਗਾਈ ਜਾਵੇਗੀ।ਹੋਮ ਏਕਾਂਤਵਾਸ ਕੀਤੇ ਗਏ ਵਿਅਕਤੀਆਂ ਦੀ ਸੂਚੀ ਜ਼ਿਲਾ ਸੂਚਨਾ ਅਫਸਰ (ਐਨ.ਆਈ.ਸੀ) ਗੁਰਦਾਸਪੁਰ ਨੂੰ ਦੇਣਗੇ।ਜਿਲਾ ਸੂਚਨਾ ਅਫਸਰ ਜਿਲੇ ਦੀ ਵੈਬਸਾਈਟ www.gurdaspur.nic.in ਉਪਰ ਸੂਚੀ ਅਪਲੋਡ ਕਰਨਗੇ।
ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਕੁੱਝ ਲੋਕ ਹੋਮ ਏਕਾਂਤਵਾਸ ਵਿੱਚ ਨਹੀਂ ਰਹਿੰਦੇ ਹਨ, ਜੋ ਕਿ ਪਬਲਿਕ ਦੀ ਸੇਫਟੀ ਲਈ ਖਤਰਾ ਹੈ।ਹੁਕਮਾਂ ਦੀ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੇ ਸੈਕਸ਼ਨ 188 ਤਹਿਤ ਕਾਰਵਾਈ ਕੀਤੀ ਜਾਵੇਗੀ।
ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲਾ ਵਾਸੀ ਘਬਰਾਉਣ ਨਾ ਸਗੋਂ ਇਹ ਕਦਮ ਇਹਤਿਆਤ ਵਜੋਂ ਉਠਾਇਆਗਿਆ ਹੈ।ਉਨਾਂ ਕਿਹਾ ਕਿ ਜਿਨਾਂ ਵਿਅਕਤੀਆਂ ਨੂੰ ਹੋਮ ਏਕਾਂਤਵਾਸ ਲਈ ਰੱਖਿਆ ਜਾਂਦਾ ਹੈ।ਉਹ ਕਰੋਨਾ ਵਾਇਰਸ ਦੇ ਟੈਸਟਿਡ ਪੋਜ਼ਵਿਟ ਮਰੀਜ ਨਹੀਂ ਹੁੰਦੇ ਹਨ ਅਤੇ ਨਾ ਹੀ ਕੋਈ ਵੱਡਾ ਰਿਸਕ ਹੁੰਦਾ ਹੈ।ਉਨਾਂ ਕਿਹਾ ਕਿ ਹੋਮ ਏਕਾਂਤਵਾਸ ਇਹਤਿਆਤ ਵਜੋਂ ਕੀਤਾ ਜਾਂਦਾ ਹੈ ਤਾਂ ਜੋ ਕਰੋਨਾ ਵਾਇਰਸ ਦਾ ਅੱਗੇ ਫੈਲਾਅ ਨਾ ਹੋਵੇ।
ਇਹ ਹੁਕਮ ਅਗਲੇ ਹੁਕਮਾਂ ਤਕ ਲਾਗੂ ਰਹੇਗਾ।
Punjab Post Daily Online Newspaper & Print Media