Wednesday, June 24, 2026

ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ 392 ਕੁਇੰਟਲ ਕਣਕ ਭੇਟ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੰਗਤਾਂ ਸਮੇਤ ਕਣਕ ਲੈ ਕੇ ਪੁੱਜੇ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਦੌਰਾਨ ਲੋੜਵੰਦਾਂ ਦੀ ਮੱਦਦ ਲਈ ਨਿਭਾਈਆਂ ਸੇਵਾਵਾਂ ਦੀ ਭਰਵੀਂ ਸ਼ਲਾਘਾ ਕੀਤੀ।ਚੰਦੂਮਾਜਰਾ ਨੇ ਦੱਸਿਆ ਕਿ ਹਲਕਾ ਸਨੌਰ ਦੀ ਸੰਗਤ ਵੱਲੋਂ ਇਕੱਤਰ ਕੀਤੀ ਕਣਕ ਵਿੱਚੋਂ 192 ਕੁਇੰਟਲ ਕਣਕ ਸ੍ਰੀ ਦਰਬਾਰ ਸਾਹਿਬ ਅਤੇ 200 ਕੁਇੰਟਲ ਦੇ ਕਰੀਬ ਕਣਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਂਵੀਂ ਬਹਾਦਰਗੜ੍ਹ ਪਟਿਆਲਾ ਵਿਖੇ ਭੇਟ ਕੀਤੀ ਗਈ ਹੈ।
              ਇਸ ਮੌਕੇ ਜਗਜੀਤ ਸਿੰਘ ਕੋਹਲੀ, ਸਿਆਸੀ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਕੁਲਦੀਪ ਸਿੰਘ ਹਰਪਾਲਪੁਰ, ਮੁਸਤਾਨ ਸਿੰਘ, ਕਰਨਬੀਰ ਸਿੰਘ, ਜਤਿੰਦਰ ਸਿੰਘ ਪਹਾੜੀਪੁਰ, ਜਸਪ੍ਰੀਤ ਸਿੰਘ ਬੱਤਾ, ਗੁਰਦਿਦਾਰ ਸਿੰਘ ਬੈਂਕਾ, ਸੁਖਵਿੰਦਰ ਸਿੰਘ ਵਾਰਾਤੇਲੀਆਂ, ਬਲਵਿੰਦਰ ਸਿੰਘ ਕਲਸੀਆਂ, ਰਣਜੀਤ ਸਿੰਘ ਨਾਰਲੀ, ਸਾਹਿਬ ਸਿੰਘ ਅਮੀਸ਼ਾਹ, ਧਰਮਿੰਦਰ ਸਿੰਘ ਮਾਹਨੇਕੇ, ਹਰਮਿੰਦਰ ਸਿੰਘ, ਹਰਜੀਤ ਸਿੰਘ, ਪ੍ਰਗਟ ਸਿੰਘ, ਰਵਿੰਦਰ ਸਿੰਘ ਸਨੌਰ, ਬਿਕਰਮ ਸਿੰਘ ਫਰੀਦਪੁਰ, ਸਤਪਾਲ ਸਿੰਘ ਮਹਿਮਦਪੁਰ, ਜਸਵੀਰ ਸਿੰਘ ਹਸਨਪੁਰ, ਗੁਰਵਿੰਦਰ ਸਿੰਘ ਮਿੱਠੂਮਾਜਰਾ, ਵਰਿੰਦਰ ਸਿੰਘ ਠਕਾਲਾ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …