Monday, October 26, 2026

ਬੱਚਿਆਂ ਨੂੰ ਬੈਗ, ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ

ਲੌਂਗੋਵਾਲ, 27 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਲਾਕੇ ਦੀ ਸਮਾਜ ਸੇਵੀ ਸੰਸਥਾ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਦੇ ਕਮਲਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਸੰਸਥਾ ਵਲੋਂ ਸਲੱਮ ਖੇਤਰ ‘ਚ ਬੱਚਿਆਂ ਨੂੰ ਪੜਾਈ ਸੰਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ਰੱਖਦੇ ਹੋਏ ਪੜਾਈ ਲਈ ਲੋੜੀਂਦੀ ਸਮੱਗਰੀ ਦਿੱਤੀ ਗਈ।ਡਾ. ਪੀ.ਕੇ ਜੈਨ ਅਤੇ ਡਾ. ਮਨੋਜ ਕੁਮਾਰ ਨੇ ਕਿਹਾ ਕਿ ਜੇਕਰ ਅਸੀਂ ਬੱਚਿਆਂ ਦੇ ਹੱਥਾਂ ‘ਚ ਕਿਤਾਬਾਂ ਦੇਵਾਂਗੇ ਤਾਂ ਹੀ ਚੰਗੇ ਸਮਾਜ ਦੀ ਕਲਪਨਾ ਕੀਤੀ ਜਾ ਸਕਦੀ ਹੈ।
                                   ਇਸ ਮੌਕੇ ਪਵਨ ਗਰਗ ਸੰਗਰੂਰ, ਲਖਵੀਰ ਸਿੰਘ ਕਨੇਡਾ, ਸੁਖਚੈਨ ਸਿੰਘ ਆਧਿਆਪਕ ਗਗਨਜੀਤ ਕੌਰ, ਹਰਪ੍ਰੀਤ ਕੌਰ, ਦਮਨਜੀਤ ਕੌਰ, ਨਿਸ਼ਚਲ, ਸੀਮਾ ਰਾਣੀ, ਸਰੋਜ ਰਾਣੀ ਨੇ ਸਹਿਯੋਗ ਕੀਤਾ।ਸੰਸਥਾ ਵਲੋਂ ਵਿਦਿਆਰਥੀਆਂ ਦੀ ਵੱਖਰੇ ਵਿਸ਼ਿਆ ਦੀ ਕੌਸਲਿੰਗ ਦੇ ਨਾਲ ਇਸ ਵਾਇਰਸ ਸੰਬੰਧੀ ਵੀ ਜਾਗਰੂਕ ਕੀਤਾ ਜਾਂਦਾ ਹੈ।

Check Also

ਖਾਲਸਾ ਯੂਨੀਵਰਸਿਟੀ ਵਿਖੇ ਕਲਾਸੀਕਲ ਨਾਚ ਸਬੰਧੀ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਐਜੂਕੇਸ਼ਨ ਵਿਖੇ ਰਾਸ਼ਟਰੀ …