Friday, September 11, 2026

ਅਲੋਕਾਰ ਪ੍ਰਜਾਤੀ ਦਾ ਜ਼ਹਿਰੀਲਾ ਫੰਨੀਅਰ ਕੋਬਰਾ ਸੱਪ ਕੀਤਾ ਕਾਬੂ

ਕੋਬਰਾ ਪ੍ਰਜਾਤੀ ਦਾ ਸੱਪ ਜ਼ਹਿਰੀਲਾ ਹੀ ਨਹੀਂ ਬਲਕਿ ਫੁਰਤੀਲਾ ਵੀ ਹੁੰਦਾ- ਮੋਦਗਿੱਲ

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਮਹਾਂਮਾਰੀ ਦੇ ਦੌਰਾਨ ਸ਼ਹਿਰੀ ਇਲਾਕਿਆਂ ‘ਚ ਆਉਣ ਵਾਲੇ ਜੰਗਲੀ ਜਾਨਵਰਾਂ, ਪਸ਼ੂਆਂ ਤੇ ਜੀਵ ਜੰਤੂਆਂ ਦੇ ਚੱਲ ਰਹੇ ਸਿਲਸਿਲੇ ਤਹਿਤ ਅੱਜ ਨੂੰ ਸਾਬਕਾ ਐਸ.ਪੀ.ਸੀ.ਏ ਇੰਸਪੈਕਟਰ ਅਸ਼ੋਕ ਜੋਸ਼ੀ ਮੋਦਗਿੱਲ ਵੱਲੋਂ ਸ਼ਿਖਰ ਦੁਪਹਿਰੇ ਇੱਕ ਅਲੋਕਾਰ ਪ੍ਰਜ਼ਾਤੀ ਦੇ ਜ਼ਹਿਰੀਲੇ ਫੰਨੀਅਰ ਕੋਬਰਾ ਸੱਪ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਮੇਂ ਸਿਰ ਪਤਾ ਲੱਗਣ ‘ਤੇ ਕੋਬਰਾ ਨੂੰ ਕਾਬੂ ਕਰ ਲਏ ਜਾਣ ਕਾਰਣ ਕਿਸੇ ਵੀ ਜਾਨੀ ਜ਼ਾਂ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ।ਅਸ਼ੋਕ ਜੋਸ਼ੀ ਮੋਦਗਿੱਲ ਨੇ ਦੱਸਿਆ ਕਿ ਇਲਾਕਾ ਗੋਲਡਨ ਗੇਟ ਨਜ਼ਦੀਕ ਕੰਸਟਰਕਸ਼ਨ ਫਰਮ ਕ੍ਰਿਏਟਿਵ ਇੰਜ਼ੀਅਨਰਿੰਗ ਤੋਂ ਪਲਵਿੰਦਰ ਸਿੰਘ ਨਾਮੀ ਵਿਅਕਤੀ ਦੇ ਵੱਲੋਂ ਫਰਮ ਦੇ ਦਫਤਰ ਵਿਚੇ ਇਕ ਸੱਪ ਦੇ ਹੋਣ ਸਬੰਧੀ ਸੂਚਨਾ ਦਿੱਤੀ ਗਈ। ਤਾਂ ਕਾਫੀ ਮੁਸ਼ੱਕਤ ਤੇ ਜੱਦੋਜਹਿਦ ਤੋਂ ਬਾਅਦ 5 ਫੁੱਟ ਦੇ ਕਰੀਬ ਇਸ ਕੋਬਰੇ ਨੂੰ ਕਾਬੂ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਹ ਕੋਬਰਾ ਪ੍ਰਜਾਤੀ ਦਾ ਸੱਪ ਜ਼ਹਿਰੀਲਾ ਹੀ ਨਹੀਂ ਬਲਕਿ ਫੁਰਤੀਲਾ ਵੀ ਹੁੰਦਾ ਹੈ।ਇਸ ਦੇ ਡੱਸੇ ਜਾਣ ਤੋਂ ਬਾਅਦ ਇਨਸਾਨ ਨੂੰ ਕਿਸੇ ਹਸਪਤਾਲ ਲੈ ਜਾਣ ਦਾ ਮੌਕਾ ਨਹੀਂ ਮਿਲਦਾ ਬਲਕਿ ਕੁੱਝ ਪਲਾਂ ਵਿੱਚ ਪੀੜ੍ਹਤ ਵਿਅਕਤੀ ਦੀ ਮੌਤ ਹੋ ਜਾਂਦੀ ਹੈ।ਹੈ। ਸੱਪ ਨੂੰ ਕਾਬੂ ਕਰਨ ਤੋਂ ਬਾਅਦ ਫਰਮ ਵਾਲਿਆਂ ਨੇ ਸੁੱਖ ਦਾ ਸਾਹ ਲਿਆ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …