ਲੌਂਗੋਵਾਲ, 28 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਿਸ਼ਵ ਪੰਜਾਬੀ ਵਿਰਸਤ ਕਲਾ ਕੇਂਦਰ ਵਲੋਂ ਸੰਸਥਾਂ ਦੇ ਚੇਅਰਪਰਸਨ ਤੇ ਅਸਥਾਨ ਇਮਾਮਗੜ੍ਹ ਦੇ
ਮੁੱਖ ਸੇਵਾਦਾਰ ਮਹੰਤ ਹਰਪਾਲ ਦਾਸ ਜੀ ਦੀ ਰਹਿਨੁਮਾਈ ਹੇਠ ਦੂਸਰਾ ਕਰੋਨਾ ਸੰਬੰਧੀ ਚੇਤਨਾ ਕਵੀ ਦਰਬਾਰ ਕਰਵਾਇਆ ਗਿਆ।ਸਟੇਜ ਸਕੱਤਰ ਮਨਦੀਪ ਸਿੰਘ ਖੁਰਦ ਪ੍ਰਧਾਨ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਹਰਪਾਲ ਦਾਸ ਜੀ ਦੇ ਪੜਦਾਦਾ ਗੁਰੂ “ਸੁਆਮੀ ਸ਼ੰਕਰਾਨੰਦ ਜੀ ਮਹਾਰਾਜ” ਦੀ ਸਾਲਨਾ ਯਾਦ ਨੂੰ ਸਮਰਪਿਤ ਕਰੋਨਾ ਸੰਬੰਧੀ ਚੇਤਨਾ ਕਵੀ ਦਰਬਾਰ ਡੇਰਾ ਇਮਾਮਗੜ੍ਹ ਵਿਖੇ ਕਰਵਾਇਆ ਗਿਆ।ਜਿਸ ਵਿੱਚ ਪ੍ਰਸਾਸ਼ਨ ਦੀਆਂ ਹਦਾਇਤਾਂ ਅਨੁਸਾਰ ਸੀਮਤ ਕਵੀਆਂ ਤੇ ਸਾਹਿਤਕਾਰਾਂ ਨੇ ਹਿੱਸਾ ਲਿਆ ਤੇ ਕਰੋਨਾ ਵਾਇਰਸ ਤੇ ਸਮਾਜਿਕ ਬੁਰਾਈਆਂ ਦੇ ਮੁੱਦੇ ‘ਤੇ ਆਪੋ-ਆਪਣੇ ਵਿਚਾਰ ਤੇ ਰਚਨਾਵਾਂ ਪੇਸ਼ ਕੀਤੀਆਂ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ `ਤੇ ਬਾਬਾ ਅਮਰੀਕ ਸਿੰਘ ਜੀ ਪੁੜੈਣ ਵਾਲੇ ਅਤੇ ਮੈਡਮ ਗੁਰਚਰਨ ਕੋਰ ਕੋਚਰ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਮੌਕੇ ਜਰਨੈਲ ਬੁੱਟਰ, ਕਰਨਜੀਤ ਸੈਣੀ, ਪਰਮਜੀਤ ਸਿੰਘ ਸਲਾਰੀਆ, ਅਮਨਦੀਪ ਦਰਦੀ, ਸਵਰਨ ਕਵਿਤਾ, ਗੁਰਬਿੰਦਰ ਗਿੱਲ, ਸੋਨੀ ਧੀਮਾਨ, ਤਜਿੰਦਰ ਸੋਹੀ, ਸੁੱਖੀ ਭਾਦਲਾ,ਜਮੀਲ ਅਬਦਾਲੀ, ਦਿਲਸ਼ਾਦ ਜਮਾਲਪੁਰੀ, ਸੁਖਵਿੰਦਰ ਸਿੰਘ ਅਟਵਾਲ, ਦਿਲਬਹਾਰ ਸ਼ੌਕਤ, ਪਰਮਿੰਦਰ, ਰਾਮ ਸਿੰਘ ਅਲਬੇਲਾ ਤੇ ਅਲਬੇਲਾ ਪ੍ਰੀਵਾਰ,ਜੱਸਾ ਯੋਗੀ, ਰਣਜੀਤ ਕਾਂਝਲਾ, ਬਘੇਲ ਸਿੰਘ, ਰਜਿੰਦਰਜੀਤ ਕਾਲਾਬੂਲਾ, ਮੇਘਰਾਜ ਜੋਸ਼ੀ, ਹੀਰਾ ਸਿੰਘ ਆਦਮਕੇ ਤੇ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ।
ਅਖੀਰ ਵਿੱਚ ਜਿੱਥੇ ਮਹੰਤ ਹਰਪਾਲ ਦਾਸ ਨੇ ਆਏ ਕਵੀਆਂ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਗੁਰਬਾਣੀ ਦੇ ਉਪਦੇਸ਼ ਅਨੁਸਾਰ ਸਾਰਿਆਂ ਨੂੰ ਕੁਦਰਤ ਨਾਲ ਪ੍ਰੇਮ ਕਰਨ ਲਈ ਪ੍ਰੇਰਿਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media