ਸੈਕਟਰ-71 ਦੀ ਇਕ ਮਹਿਲਾ, ਸੈਕਟਰ-77 ਦਾ ਇਕ ਪੁਰਸ਼ ਪਾਜ਼ੇਟਿਵ
ਐਸ.ਏ.ਐਸ ਨਗਰ (ਮੋਹਾਲੀ), 30 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਦੇ 2 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।
ਸੈਕਟਰ -71 ਦੀ ਇਕ ਮਹਿਲਾ ਅਤੇ ਸੈਕਟਰ-77 ਦੇ ਇੱਕ ਪੁਰਸ਼ ਨੂੰ ਪਾਜ਼ੇਟਿਵ ਪਾਇਆ ਗਿਆ ਹੈ।ਡੀ.ਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਦੋਵਾਂ ਨੂੰ ਗਿਆਨ ਸਾਗਰ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।ਇਨ੍ਹਾਂ ਦੋਵਾਂ ਮਾਮਲਿਆਂ ਨਾਲ ਜਿਲ੍ਹੇ ਵਿੱਚ ਕੁੱਲ ਕੇਸਾਂ ਦੀ ਗਿਣਤੀ 114 ਹੋ ਗਈ ਹੈ।ਇਸ ਵਿੱਚ 3 ਮੌਤਾਂ, 9 ਐਕਟਿਵ ਮਾਮਲੇ ਅਤੇ 102 ਠੀਕ ਹੋਏ ਕੇਸ ਸ਼ਾਮਲ ਹਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media