Wednesday, February 25, 2026

ਜਿਲੇ ਵਿੱਚ ਅੱਜ ਬੁੱਧਵਾਰ ਨੂੰ 7 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਪਾਜ਼ਟਿਵ

ਕਰੋਨਾ ਪਾਜ਼ਟਿਵ ਸੰਖਿਆ ਹੋਈ 31, ਇੱਕ ਕਰੋਨਾ ਵਿਅਕਤੀ ਨੂੰ ਅੰਮ੍ਰਿਤਸਰ ਕੀਤਾ ਰੈਫਰ

ਪਠਾਨਕੋਟ, 3 ਜੂਨ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ਵਿੱਚ ਅੱਜ ਬੁੱਧਵਾਰ ਨੂੰ 7 ਲੋਕਾਂ ਦੇ ਕਰੋਨਾ ਪਾਜ਼ਟਿਵ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਜਿਨਾਂ ਵਿਚੋਂ 4 ਲੋਕ ਪਿਛਲੇ ਦਿਨਾਂ ਦੋਰਾਨ ਮੀਰਪੁਰ ਕਾਲੋਨੀ ਨਿਵਾਸੀ ਜੋ ਵਿਅਕਤੀ ਕਰੋਨਾ ਪਾਜ਼ਟਿਵ ਆਇਆ ਸੀ, ਉਸ ਦੇ ਸੰਪਰਕ ਲੋਕਾਂ ਵਿਚੋਂ ਹਨ, ਦੋ ਵਿਅਕਤੀ ਜੋ ਏਅਰਪੋਰਟ ‘ਤੇ ਪਹੁੰਚੇ ਸਨ ਅਤੇ ਸਿਹਤ ਵਿਭਾਗ ਵਲੋਂ ਇਨਾਂ ਦੀ ਸੈਂਪਲਿਗ ਕੀਤੀ ਗਈ ਸੀ।ਉਹ ਦੋਨੋ ਵਿਅਕਤੀ ਕਰੋਨਾ ਪਾਜ਼ਟਿਵ ਹਨ ਅਤੇ ਇੱਕ ਸੈਂਪਲ ਸਿਟੀ ਵਿੱਚ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਲੋਂ ਭੇਜਿਆ ਗਿਆ ਸੀ।ਉਹ ਵਿਅਕਤੀ ਵੀ ਕਰੋਨਾ ਪਾਜ਼ਟਿਵ ਆਇਆ ਹੈ।
                 ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ 7 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।ਜੋ ਸੈਂਪਲ ਪ੍ਰਾਈਵੇਟ ਹਸਪਤਾਲ ਵਲੋਂ ਜਾਂਚ ਲਈ ਭੇਜਿਆ ਗਿਆ ਸੀ, ਉਸ ਵਿਅਕਤੀ ਦਾ ਕਰੋਨਾ ਪਾਜੀਟਿਵ ਆਉਣ ‘ਤੇ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਵਿਖੇ ਇਲਾਜ ਲਈ ਰੈਫਰ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਏਅਰਪੋਰਟ ‘ਤੇ ਆੳਣ ਵਾਲੇ ਲੋਕਾਂ ਵਿਚੋਂ ਇੱਕ ਏਅਰ ਫੋਰਸ ਨਿਵਾਸੀ ਹੈ ਅਤੇ ਦੂਸਰਾ ਵਿਅਕਤੀ ਦੀਨਾਨਗਰ ਦਾ ਹੈ। ਉਨਾਂ ਦੱਸਿਆ ਕਿ ਇਸ ਤਰਾਂ ਜਿਲਾ ਪਠਾਨਕੋਟ ਵਿੱਚ ਮੰਗਲਵਾਰ ਤੱਕ 24 ਕਰੋਨਾ ਪਾਜੀਟਿਵ ਮਰੀਜ਼ ਸਨ ਅਤੇ ਅੱਜ 7 ਲੋਕ ਕਰੋਨਾ ਪਾਜ਼ਟਿਵ ਆਉਣ ਨਾਲ ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਸੰਖਿਆ 31 ਹੋ ਗਈ।ਜਿਨਾਂ ਵਿੱਚੋਂ ਇੱਕ ਮਰੀਜ਼ ਨੂੰ ਅੰਮ੍ਰਿਤਸਰ ਲਈ ਰੈਫਰ ਕੀਤਾ ਗਿਆ ਹੈ।ਇਸ ਤਰਾਂ ਹੁਣ ਜਿਲਾ ਪਠਾਨਕੋਟ ਵਿੱਚ 30 ਲੋਕ ਕਰੋਨਾ ਪਾਜ਼ਟਿਵ ਹਨ।ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦਾ ਇਲਾਜ ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਕੀਤਾ ਜਾ ਰਿਹਾ ਹੈ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …