Friday, September 18, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ.ਸਕੂਲ ਜੀ.ਟੀ ਰੋਡ ਦਾ ਵਿਦਿਆਰਥੀ ਹਰੀਅਕਸ ਕੌਮੀ ਪੱਧਰ ‘ਤੇ ਅੱਵਲ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਪਿਛਲੇ ਦਿਨੀਂ ਲੋਕਡਾਊਨ ਦੇ ਦੌਰਾਨ ਸਤਯੁਗ ਦਰਸ਼ਨ ਸੰਗੀਤ ਕਲਾ ਕੇਂਦਰ` ਫਰੀਦਾਬਾਦ (ਹਰਿਆਣਾ) ਵੱਲੋਂ ਸ਼ਾਸਤਰੀ ਸੰਗੀਤ ਨੂੰ ਪਰਫੁੱਲਿਤ ਕਰਨ ਲਈ ਰਾਸ਼ਟਰ ਪੱਧਰ ਉਪਰ “ਸੁਰ ਸੇਤੂ ਆਨਲਾਈਨ ਟੇਲੈਂਟ ਹੰਟ ਕੰਪੀਟੀਸ਼ਨ” ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪੰਜਾਬ ਵੱਲੋਂ ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਹਰੀਅਕਸ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 2100 ਰੁਪਏ ਨਕਦ, ਟ੍ਰਾਫੀ ਅਤੇ ਵਿਜੇਤਾ ਦਾ ਪ੍ਰਮਾਣ ਪੱਤਰ ਹਾਸਿਲ ਕਰਕੇ ਆਪਣੇ ਸਕੂਲ ਅਤੇ ਸ਼ਹਿਰ ਦਾ ਨਾਮ ਕੌਮੀ ਪੱਧਰ ‘ਤੇ ਰੌਸ਼ਨ ਕੀਤਾ ।
                ਹਰੀਅਕਸ ਸ਼ਰਮਾ ਦੀ ਸਫਲਤਾ ਦੇ ਪਿੱਛੇ ਸੰਗੀਤ ਵਿਭਾਗ ਦੇ ਅਧਿਆਪਕ ਰਾਜ ਸ਼ਰਮਾ ਦਾ ਪੂਰਨ ਸਹਿਯੋਗ ਰਿਹਾ।ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਚੇਅਰਮੈਨ ਸਕੂਲਜ਼/ਸਕੂਲ ਮੈਂਬਰ ਇੰਚਾਰਜ ਭਾਗ ਸਿੰਘ ਅਣਖੀ, ਮੈਂਬਰ ਇੰਚਾਰਜ ਪ੍ਰੋ. ਹਰੀ ਸਿੰਘ ਤੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਵਿਦਿਆਰਥੀ, ਉਸ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …