ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿੱਚ ਅੱਜ ਵੀਰਵਾਰ 15 ਕੋਰੋਨਾ ਪਾਜ਼ਟਿਵ ਕੇਸ ਸਾਹਮਣੇ ਆਏ ਹਨ।ਜਿੰਨਾਂ ਵਿਚੋਂ 11 ਮਾਮਲੇ ਸ਼ਹਿਰੀ
ਖੇਤਰ ਨਾਲ ਸਬੰਧਤ ਹਨ।ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ ਇੱਕ ਕੇਸ ਮੀਰਾਂਕੋਟ, ਇੱਕ ਨਿਊ ਗਾਰਡਨ ਕਲੌਨੀ, 1 ਬਸੰਤ ਐਵਨਿਊ, ਇੱਕ ਫੁੱਲਾਂਵਾਲਾ ਚੌਕ, ਇੱਕ ਢਪੱਈ, ਇੱਕ ਖੰਡਵਾਲਾ, ਇੱਕ ਲੁਹਾਰਕਾ ਰੋਡ, ਇੱਕ ਰੋਜ਼ ਐਵਨਿਊ, ਇੱਕ ਕਟੜਾ ਮੋਤੀ ਰਾਮ, ਇੱਕ ਟੈਲੀਫੋਨ ਐਕਸਚੇਂਜ, ਤੇ ਇੱਕ ਤਲਵੰਡੀ ਦਸੌਂਦਾ ਸਿੰਘ ਨਾਲਸ ਸਬੰਧਤ ਹੈ।ਇਸ ਤੋਂ ੋਿੲਲਾਵਾ ਇੱਕ ਕੇਸ ਸ਼ਹੀਦ ਊਧਮ ਸਿੰਘ ਨਗਰ ਦੇ ਕੋਰਨਾ ਮਰੀਜ਼ ਦਾ ਸੰਪਰਕ ਪਾਜ਼ਟਿਵ ਹੈ ਅਤੇ ਇੱਕ ਹਰਿਆਣਾ ਤੋਂ ਪਰਤਿਆ ਵਿਅਕਤੀ ਹੈ।ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਪਾਜ਼ਟਿਵ ਮਾਮਲ਼ਿਆਂ ਦੀ ਗਿਣਤੀ 420 ਹੋ ਗਈ ਹੈ।325 ਡਿਸਚਾਰਜ਼ ਕਰਕੇ ਘਰਾਂ ਨੂੰ ਭੇਜੇ ਗਏ ਹਨ, 87 ਇਲਾਜ਼ ਲਈ ਦਾਖਲ਼ ਕੀਤੇ ਗਏ ਅਤੇ ਹੁਣ ਤੱਕ 7 ਮੌਤਾਂ ਹੋ ਚੁੱਕੀਆਂ ਹਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media