ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿੱਚ ਕੋਰੋਨਾ ਵਾਇਰਸ ਦਾ ਜ਼ੋਰ ਵਧਦਾ ਜਾ ਰਿਹਾ ਹੈ। ਸ਼ੂਕਰਵਾਰ ਨੂੰ ਇੱਕ ਕੋਰੋਨਾ ਪਾਜ਼ਟਿਵ ਮਰੀਜ਼ ਦੀ
ਮੌਤ ਹੋ ਗਈ ਹੈ।ਜਿਸ ਨਾਲ ਹੁਣ ਤੱਕ ਅੰਮ੍ਰਿਤਸਰ ਜਿਲੇ ਵਿੱਚ ਹੋਈਆਂ ਮੌਤਾਂ ਦੀ ਕੁੱਲ ਗਿਣਤੀ 8 ‘ਤੇ ਪੁੱਜ ਗਈ ਹੈ।ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਟੜਾ ਸ਼ੇਰ ਸਿੰਘ ਦੇ ਰਾਕੇਸ਼ ਕੁਮਾਰ ਨਾਮੀ ਜਿਸ 60 ਸਾਲਾ ਜਿਸ ਵਿਅਕਤੀ ਦੀ ਮੌਤ ਹੋਈ ਹੈ।ਉਸ ਨੂੰ ਕੋਰੋਨਾ ਪਾਜ਼ਟਿਵ ਆਉਣ ‘ਤੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਸਿਹਤ ਵਿਗੜ ਜਾਣ ‘ਤੇ ਉਸ ਨੂੰ ਗੁਰੂ ਨਾਨਕ ਹਸਪਤਾਲ ਰੈਫਰ ਕੀਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਇਸੇ ਦੌਰਾਨ 20 ਹੋਰ ਕੋਰੋਨਾ ਪਾਜ਼ਟਿਵ ਮਾਮਲੇ ਸਾਹਮਣੇ ਆਉਣ ਨਾਲ ਜਿਲ੍ਹੇ ਵਿੱਚ ਕੁੱਲ ਪਾਜ਼ਟਿਵ ਮਰੀਜ਼ਾਂ ਦਾ ਗਿਣਤੀ 440 ਤੱਕ ਪਹੁੰਚ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਜੋ ਅੱਜ 20 ਨਵੇਂ ਮਾਮਲੇ ਮਿਲੇ ਹਨ, ਉਹ ਸ਼ਹਿਰੀ ਖੇਤਰ ਦੇ ਵੱਖ-ਵੱਖ ਇਲਾਕਿਆਂ ਤੋਂ ਹਨ, ਜਿੰਨਾਂ ਵਿੱਚ ਕਟੜਾ ਬੱਗੀਆਂ ਤੋਂ 2, ਬੰਬੇ ਵਾਲਾ ਖੂਹ 1, ਕਟੜਾ ਚੜਤ ਸਿੰਘ 1, ਲਹੌਰੀ ਗੇਟ ਜੱਜ ਨਗਰ ਤੋਂ 1, ਚਾਂਦ ਐਵਨਿਊ 1, ਗੁਲਮੋਹਰ ਐਵਨਿਊ ਤੋਂ 1, ਪ੍ਰੀਤ ਨਗਰ, ਕਰਮਪੁਰਾ, ਗੁਰੁ ਰਾਮ ਦਾਸ ਨਗਰ ਤ ਵਰਿੰਦਾਵਨ ਕਲੌਨੀ ਤੋਂ ਇੱਕ ਇੱਕ ਅਤੇ ਬੰਬੇ ਵਾਲਾ ਖੁਹ ਤੋਂ ਪਾਜ਼ਟਿਵ ਮਰੀਜ਼ ਦੇ ਸੰਪਰਕ ‘ਚ ਆਏ ਚਾਰ ਵਿਅਕਤੀ ਪਾਜ਼ਟਿਵ ਮਿਲੇ ਲੋਕ ਸ਼ਾਮਲ ਹਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media