Sunday, April 26, 2026

ਫੋਟੋਗ੍ਰਾਫਰ ਐਸੋਸੀਏਸ਼ਨ ਚੀਮਾਂ ਮੰਡੀ ਦੀ ਹੋਈ ਚੋਣ

ਲੋਂਗੋਵਾਲ, 8 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਫ਼ੋਟੋਗ੍ਰਾਫਰ ਐਸੋਸੀਏਸ਼ਨ ਪੰਜਾਬ ਇਕਾਈ ਚੀਮਾਂ ਮੰਡੀ ਦੀ ਮੀਟਿੰਗ ਪ੍ਰਧਾਨ ਬਿੱਕਰ ਸਿੰਘ ਧਾਲੀਵਾਲ ਦੀ ਅਗਵਾਈ ‘ਚ ਹੋਈ।ਜਿਸ ਦੌਰਾਨ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਸਿੱਧੂ (ਸਿੱਧੂ ਸਟੂਡੀਓ) ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਤੇ ਚੀਮਾਂ ਮੰਡੀ ਇਕਾਈ ਦੀ ਨਵੇ ਸਿਰੇ ਤੋਂ ਚੋਣ ਕਰਨ ਤੇ ਸਹਿਮਤੀ ਪ੍ਰਗਟ ਕੀਤੀ, ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਹੋਈ ਚੋਣ ਵਿੱਚ ਬੂਟਾ ਸਿੰਘ ਮਾਨ ਚੀਮਾ (ਲਵਲੀ ਸਟੂਡੀਓ) ਨੂੰ ਪ੍ਰਧਾਨ, ਸੁਖਵਿੰਦਰ ਸਿੰਘ ਨੂੰ ਵਾਇਸ ਪ੍ਰਧਾਨ, ਸੁਖਵਿੰਦਰ ਸਿੰਘ ਛਿੰਦੀ ਨੂੰ ਕੈਸ਼ੀਅਰ, ਚਰਨਜੀਤ ਸਿੰਘ ਨੂੰ ਸਕੱਤਰ, ਬਿੱਕਰ ਸਿੰਘ ਧਾਲੀਵਾਲ ਨੂੰ ਪ੍ਰੈਸ ਸਕੱਤਰ, ਗੋਬਿੰਦ ਸਿੰਘ ਨੂੰ ਜੁਆਇੰਟ ਸਕੱਤਰ ਤੋਂ ਇਲਾਵਾ ਜਗਸੀਰ ਸਿੰਘ, ਨੀਟੂ ਗਿਰਧਰ, ਸੋਨੀ, ਮੱਖਣ ਸਿੰਘ ਹੀਰੋ ਕਲਾਂ, ਰਘਬੀਰ ਸਿੰਘ ਬੀਰ ਕਲਾਂ, ਬਲਵਿੰਦਰ ਸਿੰਘ ਹੀਰੋ ਕਲਾਂ, ਕੁਲਵਿੰਦਰ ਸਿੰਘ ਕੋਟੜਾ ਅਮਰੂ, ਅੰਮ੍ਰਿਤ ਸਿੰਘ ਝਾੜੋਂ, ਸੁਖਦੇਵ ਸਿੰਘ, ਗੋਰਾ ਸਿੰਘ ਆਦਿ ਨੂੰ ਮੈਂਬਰ ਚੁਣਿਆ ਗਿਆ।ਇਸ ਮੌਕੇ ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਸਰਪ੍ਰਸਤ ਸੁਰਜੀਤ ਸਿੰਘ ਸਿੱਧੂ ਵਲੋਂ ਸਨਮਾਨਿਤ ਕੀਤਾ ਗਿਆ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …