Sunday, September 20, 2026

ਸਥਾਪਨਾ ਦਿਵਸ ਮੌਕੇ ਸਾਈ ਦੀ ਮੂਰਤੀ ਨੂੰ ਕਰਵਾਇਆ ਇਸ਼ਨਾਨ

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਰਬੱਤ ਦੇ ਭਲੇ ਦੀ ਕੀਤੀ ਕਾਮਨਾ
ਧੂਰੀ, 8 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਬੀਤੇ ਦਿਨੀਂ ਸ਼੍ਰੀ ਸਿਰਡੀ ਸਾਈ ਸੇਵਾ ਪਰਿਵਾਰ ਸੋਸਾਇਟੀ ਧੂਰੀ ਵੱਲੋਂ ਦੋਹਲਾ ਰੋਡ ਤੇ ਸਥਿਤ ਸ਼੍ਰੀ ਸਾਈ ਮੰਦਰ

File Photo

ਵਿਖੇ ਮੂਰਤੀ ਸਥਾਪਨਾ ਦਿਵਸ ਮੌਕੇ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਭਗਵਾਨ ਸਾਂਈ ਦੀ ਪ੍ਰਤੀਮਾ ਨੂੰ ਦੁੱਧ, ਜਲ ਆਦਿ ਨਾਲ ਇਸ਼ਨਾਨ ਕਰਵਾਇਆ ਗਿਆ।ਇਨੀਂ ਦਿਨੀਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਾਠ ਕਰਵਾ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ।ਸੰਸਥਾ ਦੇ ਪ੍ਰਧਾਨ ਅਸ਼ਵਨੀ ਧੀਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਬਿਨਾਂ ਕੋਈ ਇਕੱਠ ਕੀਤੇ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਜੋ ਜਲਦ ਇਸ ਮਹਾਂਮਾਰੀ ਤੋਂ ਨਿਜ਼ਾਤ ਮਿਲ ਸਕੇ।
                   ਇਸ ਮੌਕੇ ਸੰਸਥਾ ਦੇ ਅਹੁੱਦੇਦਾਰ ਸਤਪਾਲ, ਸੰਜੀਵ ਬਹਿਲ, ਕਰਮਜੀਤ ਢਿੱਲੋਂ, ਰਿੰਕੂ, ਰਜਨੀਸ਼ ਧੀਰ, ਬਿੱਟੂ, ਜੋਨੀ, ਰੋਹਿਤ, ਸੰਦੀਪ ਸੇਠ ਅਤੇ ਦੀਪਕ ਕੁਮਾਰ ਆਦਿ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …