Monday, July 6, 2026

ਸਪੋਰਟਸ ਕਲੱਬ ਵਲੋਂ ਡਾ. ਦਵਿੰਦਰ ਤਿਵਾੜੀ ਤੇ ਲਵਪ੍ਰੀਤ ਇਕੋਲਾਹਾ ਦਾ ਸਨਮਾਨ

ਸਮਰਾਲਾ, 10 ਜੂਨ (ਪੰਜਾਬ ਪੋਸਟ – ਤਸਵਿੰਦਰ ਸਿੰਘ) – ਪਿੰਡ ਦੀਵਾਲਾ ਤਹਿਸੀਲ ਸਮਰਾਲਾ ਜਿਲ੍ਹਾ ਲੁਧਿਆਣਾ ਵਿਖੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਵਲੋਂ ਡਾ. ਦਵਿੰਦਰ ਤਿਵਾੜੀ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ (ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ) ਤੇ ਲਵਪ੍ਰੀਤ ਇਕੋਲਾਹਾ ਨੂੰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ।
               ਇਸ ਤੋਂ ਪਹਿਲਾਂ ਹੋਈ ਮੀਟਿੰਗ ਦੌਰਾਨ ਡਾ. ਤਿਵਾੜੀ ਨੇ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ 5 ਪਿੰਡਾਂ ਦਾ ਜ਼ਿੰਮਾ ਆਪਣੇ ਸਿਰ ਲਿਆ।ਉਨ੍ਹਾਂ ਕਿਹਾ ਕਿ ਪੰਜ ਪਿੰਡ ਸਮਾਰਟ ਪਿੰਡ ਬਣਾਏ ਜਾਣਗੇ ਤੇ ਸਾਰੇ ਪਿੰਡਾਂ ਵਿਚ ਨੌਜਵਾਨਾਂ ਨੂੰ ਇਕੱਠੇ ਕਰ ਕੇ ਹਰ ਪਿੰਡ ਵਿਚ ਖੇਡ ਗਰਾਊਂਡ ਉਸਾਰੀ ਜਾਵੇਗੀ ਤੇ ਖੇਤੀ ਸਬੰਧੀ ਉਨਾਂ ਦੀ ਮਦਦ ਵੀ ਕੀਤੀ ਜਾਵੇਗੀ।
                ਲਵਪ੍ਰੀਤ ਇਕੋਲਾਹਾ ਨੇ ਸੰਬੋਧਿਤ ਕਰਦੇ ਹੋਏ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕਿਹਾ।ਉਨ੍ਹਾਂ ਕਿਹਾ ਕਿ ਪੰਜਾਬ ਨੂੰ 5 ਪਾਣੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜਿਥੇ ਅੱਜ ਨਸ਼ਿਆਂ ਦਾ 6ਵਾਂ ਦਰਿਆ ਵਗ ਰਿਹਾ ਹੈ।ਇਸ ਦਰਿਆ ਵਿਚ ਧਸ ਰਹੇ ਨੌਜਵਾਨ ਬੱਚਿਆਂ ਨੂੰ ਬਾਹਰ ਲ਼ਿਆਉਣ ਲਈ ਕਮੇਟੀਆਂ ਤੇ ਕਲੱਬ ਬਣਾ ਕੇ ਪਿੰਡਾਂ ਵਿਚ ਗਰਾਊਂਡਾਂ ਉਸਾਰੀਆਂ ਜਾਣ।ਉਨ੍ਹਾਂ ਕਿਹਾ ਕਿ ਕਾਨੂੰਨੀ ਤੌਰ ‘ਤੇ ਕਿਸੇ ਤਰਾਂ ਦੀ ਮਦਦ ਲਈ ਉਹ ਤੇ ਉਨਾਂ ਦੀ ਟੀਮ ਹਰਦਮ ਤਿਆਰ ਹੈ।
                ਪ੍ਰਧਾਨ ਸਤਨਾਮ ਸਿੰਘ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਦੀਵਾਲਾ ਵਲੋਂ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਸਾਰੇ ਨੌਜਵਾਨਾਂ ਤੇ ਹੋਰ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ।
                 ਇਸ ਮੌਕੇ ਗੁਰਪ੍ਰੀਤ ਸਿੰਘ, ਤਸਵਿੰਦਰ ਸਿੰਘ ਬੜੈਚ, ਹਰਦੀਪ ਸਿੰਘ ਦੀਪੀ, ਸੁਖਪ੍ਰੀਤ ਸਿੰਘ, ਹਰਭਜਨ ਸਿੰਘ, ਹਰਦੀਪ ਸਿੰਘ ਸ਼ੈਟੀ, ਸਤਿਬਲਿਹਾਰ ਸਿੰਘ, ਮੇਜਰ ਸਿੰਘ, ਮਾਸਟਰ ਸੁਖਵੀਰ ਸਿੰਘ, ਲਖਵੀਰ ਸਿੰਘ ਲੱਖਾ ਆਦਿ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …