Tuesday, April 14, 2026

ਮਿਸ਼ਨ ਫਤਿਹ ਅਧੀਨ ਸਰਕਾਰੀ ਸਕੂਲਾਂ ‘ਚ ਨਵੇਂ ਬੱਚਿਆਂ ਦੇ ਦਾਖਲੇ ‘ਤੇ ਦਿੱਤਾ ਜਾ ਰਿਹਾ ਜ਼ੋਰ- ਸੰਜੀਵ ਗੌਤਮ

ਪਿਛਲੇ ਸਾਲ ਦਾ ਰਿਕਾਰਡ ਤੋੜ ਕੇ ਇਸ ਵਰ੍ਹੇ ਸਕੂਲਾਂ ‘ਚ 7% ਦੇ ਲਗਭਗ ਹੋਏ ਨਵੇਂ ਦਾਖਲੇ

ਪਠਾਨਕੋਟ, 10 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਅਧੀਨ ਪੰਜਾਬ ਸਕੂਲ ਐਜੂਕੇਸਨ ਵਿਭਾਗ ਦੇ ਸਿੱਖਿਆ ਸਕੱਤਰ ਕਿ੍ਸਨ ਕੁਮਾਰ ਦੀ ਦੂਰ ਅੰਦੇਸ਼ੀ ਸੋਚ ਕਾਰਨ ਅੱਜ ਸਿੱਖਿਆ ਵਿਭਾਗ ਬੁਲੰਦੀਆਂ ਨੂੰ ਛੂਹ ਰਿਹਾ ਹੈ।ਇਨ੍ਹਾਂ ਦੀ ਯੋਗ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਤਕਨੀਕੀ ਰਾਹ ਫੜ੍ਹ ਲਿਆ ਹੈ ਤਾਂ ਜੋ ਉਸ ਗੈਪ ਨੂੰ ਭਰਿਆ ਜਾਵੇ ਜੋ ਕਿ ਕਵਿੱਡ 19 ਕਰਕੇ ਬੱਚਿਆਂ ਦੀ ਪੜ੍ਹਾਈ ਵਿੱਚ ਆਇਆ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸੰਜੀਵ ਗੌਤਮ ਵਲੋਂ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਟੀਮ ਅਤੇ ਜਿਲ੍ਹੇ ਦੇ ਸਮੂਹ ਬੀ.ਪੀ.ਈ.ਓ ਨਾਲ ਮੀਟਿੰਗ ਦੌਰਾਨ ਕੀਤਾ ਗਿਆ।
              ਉਨ੍ਹਾਂ ਨੇ ਕਿਹਾ ਕਿ ਕਰੋਨਾ ਵਾਇਰਸ ਕਾਰਨ ਸਿੱਖਿਆ ਵਿਭਾਗ ਦੇ ਪੈਰ ਬਿਲਕੁੱਲ ਨਹੀਂ ਡਗਮਗਾਏ, ਸਗੋਂ ਜਿਲ੍ਹਾ ਪਠਾਨਕੋਟ ਦੇ ਮਿਹਨਤੀ ਅਧਿਆਪਕਾਂ ਨੇ ਆਨਲਾਈਨ ਸਿੱਖਿਆ ਨੂੰ ਬਹੁਤ ਵਧੀਆ ਤਰੀਕੇ ਨਾਲ ਅਪਣਾ ਲਿਆ ਹੈ।ਇਸ ਸਮੇਂ ਦੂਰਦਰਸ਼ਨ ਤੇ ਰੇਡੀਓ ਪ੍ਰੋਗਰਾਮ ਜ਼ੂਮ ਐਪ ਰਾਹੀਂ ਮੀਟਿੰਗਾਂ ਕਰਨ ਅਤੇ ਬੱਚਿਆਂ ਨੂੰ ਹਰ ਰੋਜ਼ ਨਵੀਆਂ ਤਕਨੀਕਾਂ ਰਾਹੀਂ ਸਿੱਖਿਆ ਪ੍ਰਦਾਨ ਕਰਨ ਨਾਲ ਵਿਭਾਗ ਬੁਲੰਦੀਆਂ ਨੂੰ ਛੂਹ ਰਿਹਾ ਹੈ।ਜੇਕਰ ਅੱਜ ਜ਼ਿਲ੍ਹੇ ਵਿੱਚ ਨਵੇਂ ਦਾਖ਼ਲਿਆਂ ਵੱਲ ਝਾਤ ਮਾਰੀਏ ਤਾਂ ਜਿਲ੍ਹੇ ਵੱਲੋਂ ਪਿਛਲੇ ਸਾਲ ਦਾ ਰਿਕਾਰਡ ਤੋੜ ਕੇ ਇਸ ਨਵੇਂ ਸੈਸ਼ਨ ਵਿੱਚ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ 7% ਦਾਖਲਿਆਂ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ, ਜੋ ਕਿ ਇੱਕ ਰਿਕਾਰਡ ਹੈ।
              ਮੀਟਿੰਗ ਵਿੱਚ ਡਿਪਟੀ ਡੀ.ਈ.ਓ ਰਮੇਸ਼ ਲਾਲ ਠਾਕੁਰ, ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਕੋਆਰਡੀਨੇਟਰ ਵਨੀਤ ਮਹਾਜਨ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਹਾਇਕ ਕੋਆਰਡੀਨੇਟਰ ਰਾਜੇਸ਼ ਕੁਮਾਰ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ ਮੁਨੀਸ਼ ਗੁਪਤਾ, ਬੀ.ਪੀ.ਈ.ਓ ਪਠਾਨਕੋਟ-1 ਸੁਨੀਤਾ ਖਜੂਰੀਆਂ, ਬੀ.ਪੀ.ਈ.ਓ ਧਾਰ- 2 ਰਾਕੇਸ ਕੁਮਾਰ ਠਾਕੁਰ, ਬੀਪੀਈਓ ਪਠਾਨਕੋਟ-3 ਕੁਲਦੀਪ ਸਿੰਘ, ਕਾਰਜਕਾਰੀ ਬੀਪੀਈਓ ਧਾਰ-1 ਰਾਧਾ ਮਹਾਜਨ, ਕਾਰਜਕਾਰੀ ਬੀ.ਪੀ.ਈ.ਓ ਬਮਿਆਲ ਵਿਜੇ ਸਿੰਘ, ਸੀ.ਐਚ.ਟੀ ਵਿਜੇ ਕੁਮਾਰ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬੀ.ਐਮ.ਟੀ ਅਜੇ ਕੁਮਾਰ, ਅਧੀਰ ਮਹਾਜਨ, ਪਵਨ ਅੱਤਰੀ, ਅਸਵਨੀ ਕੁਮਾਰ, ਰਾਕੇਸ਼ ਕੁਮਾਰ, ਯੋਗੇਸ਼ ਸ਼ਰਮਾ, ਰਾਜ ਕੁਮਾਰ ਆਦਿ ਹਾਜ਼ਰ ਸਨ।

Check Also

ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ 13 ਅਪ੍ਰੈਲ (ਜਗਦੀਪ ਸਿੰਘ) – ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਵੱਲੋਂ ਸਾਲ 2025 ਦੌਰਾਨ ਗਰੁੱਪ, ਡਾਇਰੈਕਟੋਰੇਟ …