Saturday, March 7, 2026

ਖ਼ਾਲਸਾ ਕਾਲਜ ਵੂਮੈਨ ਵਿਖੇ ਵੈਬੀਨਾਰ ਆਨ ਕਰੇਂਟ ਲਰਨਿੰਗ ਇੰਮਪੈਕਟ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਵੈਬੀਨਾਰ ਆਨ ਕਰੇਂਟ ਲਰਨਿੰਗ ਇੰਮਪੈਕਟ’ ਦਾ ਆਯੋਜਨ ਕੀਤਾ ਗਿਆ। ਸਿੱਖਿਆ ਦੇ ਵੱਖ-ਵੱਖ ਖੇਤਰ ਤੇ ਇਸ ਮਹਾਂਮਾਰੀ ਸਮੇਂ ਇਸ ਦੇ ਅਸਰ ਨੂੰ ਪੇਸ਼ ਕਰਨ ਲਈ 3 ਦਿਨਾਂ ਦੀ ਲੈਕਚਰ ਲੜੀ ਤਿਆਰ ਕੀਤੀ ਗਈ।ਜਿਸ ’ਚ ਦਿੱਲੀ, ਨੋਇਡਾ, ਅੰਮ੍ਰਿਤਸਰ ਤੋਂ ਤਜਰਬੇਕਾਰ ਵਿਅਕਤੀਆਂ ਨੇ ‘ਮੈਕਸੀਮਾਈਜ਼ਿੰਗ ਦੀ ਇੰਪੈਕਟ ਆਫ਼ ਕਮਿਊਨੀਕੇਸ਼ਨਸ, ਕਸਟਮਰ ਰਿਲੇਸ਼ਨਸ਼ਿਪ ਮੈਨੇਜ਼ਮੈਂਟ, ਪਾਵਰ ਆਫ਼ ਡਰੈਸਿੰਗ ਐਂਡ ਕਰਿਏਟਿਵ ਰਾਈਟਿੰਗ’ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ’ਚ ਹਿੱਸਾ ਲੈਣ ਵਾਲਿਆਂ ਨਾਲ ਵਿਚਾਰਵਟਾਂਦਰਾ ਵੀ ਕੀਤਾ।50 ਸੀਟਾਂ ਲਈ ਸਾਰੇ ਭਾਰਤ, ਕੈਨੇਡਾ ਤੇ ਅਮਰੀਕਾ ’ਚੋਂ 260 ਭਾਗੀਦਾਰਾਂ ਨੇ ਆਪਣਾ ਨਾਮ ਦਰਜ ਕਰਵਾਇਆ। ਕਾਲਜ ਦੀ ਵਿਦਿਆਰਥਣ ਨੇ ‘ਹਾਊ ਟੂ ਗ੍ਰੋਅ ਐਸ ਏ ਲਰਨਰ’ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
                ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਇਸ ਮਹਾਂਮਾਰੀ ਦੌਰਾਨ ਇਮਤਿਹਾਨਾਂ ਦੀ ਤਿਆਰੀ ਕਰਨ ਦੇ ਵਿਸ਼ੇ ’ਤੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਸੰਬੋਧਿਤ ਕੀਤਾ। ਜਿਸ ਦੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ਲਾਘਾ ਕੀਤੀ ਅਤੇ ਇਸ ਦੌਰਾਨ ਕਾਲਜ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹੋ ਜਿਹੇ ਉਪਰਾਲੇ ਆਉਣ ਵਾਲੇ ਸਮੇਂ ਦੀ ਜਰੂਰਤ ਹਨ। ਕਾਲਜ ’ਚ 15 ਦੇ ਲਗਭਗ ਆਧੁਨਿਕ ਆਨਲਾਈਨ ਕਲਾਸ ਰੂਮ ਅਤੇ ਪ੍ਰਯੋਗਸ਼ਾਲਾਵਾਂ ਉਪਲੱਬਧ ਹਨ ਅਤੇ ਸਾਰੇ ਕਮਰਿਆਂ ’ਚ ਦੂਰੀ ਬਣਾ ਕੇ ਲਾਈਵ ਸ਼ੈਸ਼ਨ ਲਈ ਤਿਆਰੀ ਕਰ ਲਈ ਗਈ ਹੈ ਤਾਂ ਕਿ ਪੜ੍ਹਾਈ ਨਿਰਵਿਘਨ ਚਲ ਸਕੇ।
              ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਸਬੰਧਿਤ ਸਟਾਫ਼ ਦਾ ਧੰਨਵਾਦ ਕੀਤਾ ਅਤੇ ਬਾਕੀ ਸਟਾਫ਼ ਨੂੰ ਵੀ ਇਹੋ ਜਿਹੇ ਨਵੀਨ ਅਤੇ ਰਚਨਾਤਮਿਕ ਪੜ੍ਹਾਉਣ ਦੇ ਤਰੀਕਿਆਂ ’ਚ ਸ਼ਮੂਲੀਅਤ ਕਰਨ ਲਈ ਪ੍ਰੇਰਿਆ।ਉਨ੍ਹਾਂ ਕਿਹਾ ਕਿ ਇਸ ਵੈਬੀਨਾਰ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅੰਡਰ ਸੈਕਟਰੀ ਡੀ.ਐਸ ਰਟੌਲ ਨੇ ਪੱਤਰਕਾਰਤਾ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਨਾਜੁਕ ਘੜੀ ’ਚ ਮੀਡੀਆ ਦੀ ਭੂਮਿਕਾ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਸਟਾਫ਼ ਅਤੇ ਬੱਚਿਆਂ ਲਈ ਲਾਈਵ ਵੈਬੀਨਾਰਸ ਇਸ ਮਹੀਨੇ ਚੱਲਦੇ ਰਹਿਣਗੇ।ਖ਼ਾਲਸਾ ਕਾਲਜ ਮੈਨੇਜਮੈਂਟ ਹਮੇਸ਼ਾਂ ਹੀ ਆਧੁਨਿਕ ਪੜ੍ਹਾਈ ਦੇ ਤਰੀਕਿਆਂ ਨੂੰ ਅਪਨਾਉਣ ਲਈ ਉਤਸ਼ਾਹਿਤ ਕਰਦੀ ਹੈ।ਉਨ੍ਹਾਂ ਕਿਹਾ ਕਾਲਜ ਅਗਾਂਹਵਧੂ ਅਤੇ ਮਨੁੱਖੀ ਕਦਰਾਂ ਕੀਮਤਾਂ ’ਚ ਯਕੀਨ ਰੱਖਦਾ ਹੈ ਅਤੇ ਸਮੇਂ ਅਨੁਸਾਰ ਇਹੋ ਜਿਹੇ ਉਪਰਾਲੇ ਕਰਦਾ ਰਹੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …