ਬਠਿੰਡਾ, 15 ਜੂਨ (ਪੰਜਾਬ ਪੋਸਟ – ਜੱਸੀ ਬਰਾੜ) – ਵਿਸ਼ਵ ਖੂਨਦਾਨ ਦਿਵਸ਼ ਮੌਕੇ ਸਿਵਲ ਹਸਪਤਾਲ ਵਿਖੇ ਯੰਗ ਬਲੱਡ ਕਲੱਬ ਦੀ ਟੀਮ ਵਲੋਂ ਸਿਹਤ ਵਿਭਾਗ ਦੇ
ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਸਿਵਲ ਸਰਜਨ ਡਾ: ਅਮਰੀਕ ਸਿੰਘ ਸੰਧੂ ਵਲੋਂ ਕੀਤਾ ਗਿਆ।ਬਠਿੰਡਾ ਸ਼ਹਿਰੀ ਕਾਂਗਰਸ ਦੇ ਸਕੱਤਰ ਅਰੁਣ ਵਧਾਵਨ, ਸਕੱਤਰ ਰੈਡ ਕਰਾਸ ਸੁਸਾਇਟੀ ਦਰਸ਼ਨ ਕੁਮਾਰ ਵੀ ਖ਼ੂਨਦਾਨੀਆਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ `ਤੇ ਪਹੁੰਚੇ।
ਸਿਵਲ ਸਰਜਨ ਨੇ ਕਿਹਾ ਕਿ ਅੱਜ ਵਿਸ਼ਵ ਖੂਨਦਾਨ ਦਿਵਸ਼ ਦਾ ਮਹੱਤਵ ਬਹੁਤ ਜ਼ਿਆਦਾ ਹੈ, ਕਿਉਂਕਿ ਭਾਰਤ ਸਮੇਤ ਦੁਨੀਆਂ ਦੇ ਅਨੇਕਾਂ ਦੇਸ਼ ਕੋਰੋਨਾ ਵਾਇਰਸ ਨਾਲ ਜੰਗ ਲੜ ਰਹੇ ਹਨ ਤੇ ਲੱਖਾਂ ਦੀ ਗਿਣਤੀ ‘ਚ ਕਰੋਨਾ ਦੀ ਬਿਮਾਰੀ ਤੋਂ ਪੀੜਤ ਮਰੀਜ਼ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ, ਜਿੰਨਾਂ ਵਿੱਚੋਂ ਅਨੇਕਾਂ ਨੂੰ ਖੂਨ ਦੀ ਜ਼ਰੂਰਤ ਹੈ।
ਉਨਾਂ ਕਿਹਾ ਕਿ ਵਿਸ਼ਵ ਪੱਧਰ `ਤੇ ਇਸ ਦਿਵਸ ਨੂੰ ਮਨਾਉਣ ਦਾ ਮੰਤਵ ਸਵੈ-ਇੱਛਾ ਨਾਲ ਤੰਦਰੁਸਤ ਖੂਨ ਦੇਣ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਤੇ ਇਹ ਸਮਝਾਉਣਾ ਹੈ ਕਿ ਉਨਾਂ ਦੇ ਛੋਟੇ ਜਿਹੇ ਯੋਗਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।ਖਾਸ ਤੌਰ ਤੇ ਥੈਲਾਸੀਮੀਆਂ ਜਿਹੀ ਨਾਮੁਰਾਦ ਬਿਮਾਰੀ ਤੋਂ ਪੀੜਤ ਮਰੀਜ਼ਾ, ਦੁਰਘਟਨਾਗ੍ਰਸਤ ਹੋਏ ਵਿਅਕਤੀਆਂ ਅਤੇ ਅਪ੍ਰੇੇਸ਼ਨ ਦੀ ਮੇਜ਼ `ਤੇ ਪਏ ਮਰੀਜ਼ਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।
ਕਲੱਬ ਦੇ ਪ੍ਰਧਾਨ ਗੋਪਾਲ ਰਾਣਾ ਨੇ ਦੱਸਿਆ ਕਿ ਯੰਗ ਬਲੱਡ ਕਲੱਬ ਦੀ ਟੀਮ ਸਿਹਤ ਵਿਭਾਗ ਨੂੰ ਹਰ ਸਮੇਂ ਸਹਿਯੋਗ ਦੇਣ ਲਈ ਵਚਨਬੱਧ ਹੈ।ਬਲੱਡ ਬੈਂਕ ਸਿਵਲ ਹਸਪਤਾਲ ਦੇ ਬੀ.ਟੀ.ਓ ਡਾ. ਕ੍ਰਿਸ਼ਮਾ, ਐਲ.ਟੀ ਬਲਦੇਵ ਸਿੰਘ ਰੁਮਾਣਾ, ਰੀਚਾ, ਵਰਿੰਦਰ ਅਤੇ ਕੌਸ਼ਲਰ ਨਵਜੋਤ ਕੌਰ ਨੇ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਈ।
ਇਸ ਮੌਕੇ ਕਲੱੱੱੱਬ ਦੇ ਵਾਇਸ ਪ੍ਰਧਾਨ ਲਛਮਣ ਦਾਸ, ਬਲੱਡ ਕੁਆਰਡੀਨੇਟਰ ਰੀਸ਼ੂ ਖੱਤਰੀ ਅਤੇ ਸਮੂਹ ਮੈਂਬਰ ਹਾਜ਼ਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media