ਧੂਰੀ, 18 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਪਰਮਜੀਤ ਸਿੰਘ ਨੇ ਅੱਜ ਧੂਰੀ ਵਿਖੇ ਬਤੌਰ ਡੀ.ਐਸ.ਪੀ ਆਪਣਾ ਅਹੁੱਦਾ ਸੰਭਾਲ ਲਿਆ ਹੈ।ਉਹਨਾਂ ਗੱਲਬਾਤ
ਕਰਦਿਆਂ ਕਿਹਾ ਕਿ ਐਸ.ਐਸ.ਪੀ ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਹਨਾਂ ਦਾ ਮੁੱਖ ਮਕਸਦ ਇਲਾਕੇ `ਚੋਂ ਨਸ਼ਾ ਤਸਕਰਾਂ ਦੀ ਚੇਨ ਨੂੰ ਤੋੜਨਾ ਹੈ।ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਪੁਲਿਸ ਇਸ ਮੁਕਸਦ ਵਿੱਚ ਕਦੇ ਵੀ ਸਫਲ ਨਹੀਂ ਹੋ ਸਕਦੀ।ਉਹਨਾਂ ਕਿਹਾ ਕਿ ਅਮਨ ਪਸੰਦ ਨਾਗਰਿਕਾਂ ਲਈ ਉਹਨਾਂ ਦੇ ਦਫਤਰੀ ਦਰਵਾਜੇ ਹਮੇਸ਼ਾਂ ਖੁੱਲੇ ਹਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media