ਜੰਡਿਆਲਾ ਗੁਰੂ, 19 ਜੂਨ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਮੁੱਢਲਾ ਸਿਹਤ ਕੇਂਦਰ ਮਾਨਾਂਵਾਲਾ ਵਿਖੇ ਡਾ. ਰਵਿੰਦਰ ਕੁਮਾਰ ਤੇ ਕਸ਼ਮੀਰ ਸਿੰੰਘ ਕੰਗ ਨੇ
ਦੱਸਿਆ ਕਿ ਡਾ. ਸੁਮਿਤ ਸਿੰਘ ਜਿੰਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਤਰੱਕੀ ਦੇ ਕੇ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਡਿਸਟ੍ਰਿਕ ਮੈਡੀਕਲ ਕਮਿਸ਼ਨਰ ਲਗਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਡਾ. ਸੁਿਮਤ ਪਹਿਲਾ ਮਾਨਾਂਵਾਲਾ ਵਿਖੇ ਹੀ ਆਪਣੀਆ ਸੇਵਾਵਾਂ ਨਿਭਾਉਦੇ ਸਨ ਤਾਂ ਇਲਾਕੇ ਦੇ ਲੋਕਾਂ ਦੇ ਹਰਮਨ ਪਿਆਰੇ ਵੀ ਰਹੇ ਹਨ।ਉਨ੍ਹਾਂ ਦੱਸਿਆ ਕਿ ਪਹਿਲਾ ਉਹ ਮੁੱਢਲਾ ਸਿਹਤ ਕੇਂਦਰ ਮਾਨਾਂਵਾਲਾ ਤੋਂ ਤਰੱਕੀ ਕਰਕੇ ਤਰਨ ਤਾਰਨ ਚਾਰਜ ਸੰਭਾਲਿਆ ਸੀ ਤੇ ਉਥੇ ਵੀ ਵਿਭਾਗ ਨੂੰ ਚੰਗੀਆਂ ਸੇਵਾਵਾਂ ਦੇਣ ਬਦਲੇ ਤਰੱਕੀ ਮਿਲ ਗਈ ਤੇ ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਡਿਸਟ੍ਰਿਕ ਮੈਡੀਕਲ ਕਮਿਸ਼ਨਰ ਦਾ ਅਹੁੱਦਾ ਸੰਭਾਲਿਆ।ਉਨ੍ਹਾਂ ਦੱਸਿਆਂ ਕਿ ਡਾ. ਸੁਮਿਤ ਸਿੰਘ ਨੂੰ ਮਾਨਾਂਵਾਲਾ ਸਮੂਹ ਸਟਾਫ ਵੱਲੋਂ ਬੁੱਕਾਂ ਦੇਣ ਦੇ ਨਾਲ ਨਾਲ ਸ਼ੁਭਕਾਮਨਾਵਾਂ ਵੀ ਦਿੱਤੀਆਂ।ਇਸ ਮੌਕੇ ਡਾ. ਓਮ ਪ੍ਰਕਾਸ਼, ਲਖਵਿੰਦਰ ਸਿੰਘ ਆਦਿ ਹਾਜਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media