Monday, August 24, 2026

ਰੌਇਲ ਕਾਲਜ ਬੋੜਾਵਾਲ ਦੇ ਵਲੰਟੀਅਰਾਂ ਦਾ ਕੀਤਾ ਸਨਮਾਨ

ਭੀਖੀ, 21 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਸਰਕਾਰ ਵਲੋਂ ਕੋਵਿਡ-19 ਨੂੰ ਹਰਾਉਣ ਲਈ ‘ਮਿਸ਼ਨ ਫ਼ਤਹਿ’ ਤਹਿਤ ਐਸ.ਡੀ.ਐਮ ਮਾਨਸਾ ਸਰਬਜੀਤ

ਕੌਰ ਨੇ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਯੁਵਕ ਸੇਵਾਵਾਂ ਵਿਭਾਗ ਅਧੀਨ ਆਉਂਦੇ ਕਲੱਬਾਂ ਤੇ ਕੋਮੀ ਸੇਵਾ ਯੋਜਨਾ ਯੂਨਿਟ ਵਲੰਟੀਅਰਾਂ ਨੂੰ ਮਿਸਨ ਫ਼ਤਹਿ ਦਾ ਬੈਜ਼ ਲਗਾ ਕੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਦੌਰਾਨ ਰੌਇਲ ਕਾਲਜ ਬੋੜਾਵਾਲ ਦੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਅਮਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।
           ਕਾਲਜ ਪ੍ਰਬੰਧਕ ਕਮੇਟੀ, ਕਾਲਜ ਚੇਅਰਮੈਨ ਏਕਮਜੀਤ ਸੋਹਲ ਅਤੇ ਕਾਲਜ ਪ੍ਰਿੰਸੀਪਲ ਕੇ.ਕੇ ਸ਼ਰਮਾ ਨੇ ਮੁੱਖ ਦਫ਼ਤਰ ਜਿਲ੍ਹਾ ਯੁਵਕ ਸੇਵਾਵਾਂ ਵਿਭਾਗ ਮਾਨਸਾ ਅਤੇ ਐਸ.ਡੀ.ਐਮ ਸਰਬਜੀਤ ਕੌਰ ਮਾਨਸਾ ਦਾ ਇਸ ਸਨਮਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਅਫ਼ਸਰਾਂ ਅਤੇ ਵਲੰਟੀਅਰਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …