ਭੀਖੀ, 26 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸਰਕਾਰੀ ਪ੍ਰਾਇਮਰੀ ਸਕੂਲ ਮੋਹਰ ਸਿੰਘ ਵਾਲਾ ਦੀ ਵਿਦਿਆਰਥਣ ਨੇ ਨਵੋਦਿਆ ਵਿਦਿਆਲਾ ਦੀ ਪ੍ਰੀਖਿਆ ਪਾਸ
ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਇਹ ਬੱਚੀ ਹੁਣ ਛੇਵੀਂ ਕਲਾਸ ‘ਚ ਫਫੜੇ ਭਾਈਕੇ ਵਿਖੇ ਨਵੋਦਿਆ ਸਕੂਲ ‘ਚ ਦਾਖਲਾ ਲਵੇਗੀ।ਜਿਥੇ ਸਾਰੀ ਪੜ੍ਹਾਈ ਤੇ ਰਹਿਣ ਸਹਿਣ ਦਾ ਖਰਚਾ ਸਰਕਾਰ ਵਲ੍ਹੋਂ ਹੋਵੇਗਾ।
ਸਕੂਲ ਮੁਖੀ ਗੁਰਸੰਤ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੇ ਸਕੂਲ ਦੀ ਵਿਦਿਆਰਥਣ ਖੁਸਪ੍ਰੀਤ ਕੌਰ ਪੁੱਤਰੀ ਜਗਜੀਤ ਸਿੰਘ ਨੇ ਨਵੋਦਿਆ ਦੀ ਪ੍ਰੀਖਿਆ ਵਿਚ ਮੈਰਿਟ ਵਿੱਚ ਆਈ ਹੈ।ਉਹਨਾਂ ਨੇ ਜਮਾਤ ਇੰਚਾਰਜ ਅਧਿਆਪਕਾ ਸੁਖਵਿੰਦਰ ਕੌਰ ਨੂੰ ਵੀ ਵਧਾਈ ਦਿੱਤੀ।ਸਮੂਹ ਸਟਾਫ, ਸਕੂਲ ਮੈਨੇਜਮੈਂਟ ਕਮੇਟੀ ਤੇ ਪੰਚਾਇਤ ਨੇ ਇਸ ਵਿਦਿਆਰਥਣ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।
ਇਸ ਮੌਕੇ ਅਧਿਆਪਕ ਜਗਜੀਵਨ ਸਿੰਘ, ਚਰਨਜੀਤ ਸਿੰਘ, ਅਧਿਆਪਕਾ ਬਬੀਤਾ ਰਾਣੀ, ਹਰਜਿੰਦਰ ਕੌਰ, ਜਸਬੀਰ ਕੌਰ ਚੇਅਰਮੈਨ ਬੂਟਾ ਸਿੰਘ, ਸਰਪੰਚ ਗੁਰਮੇਲ ਕੌਰ, ਕਲੱਬ ਪ੍ਰਧਾਨ ਬਹਾਦੁਰ ਖਾਨ, ਗੁਰਇਕਬਾਲ ਸਿੰਘ ਬਾਲੀ, ਪੰਚ ਸੁਖਵਿੰਦਰ ਸਿੰਘ, ਸਰਪੰਚ ਜੀਤਾ ਸਿੰਘ ਅਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media