Friday, March 6, 2026

ਸ਼ੁਕਰਵਾਰ ਜਿਲ੍ਹਾ ਪਠਾਨਕੋਟ ‘ਚ 6 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਪਾਜ਼ਟਿਵ

ਜਿਲ੍ਹਾ ਪਠਾਨਕੋਟ ਵਿੱਚ 149 ਲੋਕਾਂ ਕਰੋਨਾ ਤੇ ਜਿੱਤ ਪਾ ਕੇ ਮਿਸ਼ਨ ਫਤਿਹ ਨੂੰ ਕੀਤਾ ਸਫਲ

ਪਠਾਨਕੋਟ, 26 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਸੁਕਰਵਾਰ ਨੂੰ 6 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ, ਜਿਸ ਦੇ ਨਾਲ ਹੀ ਹੁਣ ਤੱਕ ਜਿਲ੍ਹਾ ਪਠਾਲਕੋਟ ਵਿੱਚ ਕਰੋਨਾ ਪਾਜ਼ਟਿਵ ਲੋਕਾਂ ਦੀ ਕੂਲ ਸੰਖਿਆ 205 ਹੋ ਗਈ ਹੈ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਹੁਣ ਤੱਕ ਜਿਲ੍ਹਾ ਪਠਾਨਕੋਟ ਵਿੱਚ ਪਾਜ਼ਟਿਵ ਕੇਸਾਂ ਵਿੱਚੋਂ 149 ਲੋਕਾਂ ਨੇ ਪੰਜਾਬ ਸਰਕਾਰ ਦੇ ਚਲਾਏ ਮਿਸ਼ਨ ਫਤਿਹ ਅਧੀਨ ਕਰੋਨਾ ‘ਤੇ ਫਤਿਹ ਪਾਈ ਹੈ ਅਤੇ ਇਸ ਸਮੇਂ ਆਪਣੇ ਘਰ੍ਹਾਂ ਵਿੱਚ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ।ਉਨ੍ਹਾਂ ਕਿਹਾ ਕਿ ਅਗਰ ਅਸੀਂ ਸਾਰੇ ਇਸੇ ਹੀ ਤਰ੍ਹਾਂ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ ਤਾਂ ਪੰਜਾਬ ਸਰਕਾਰ ਦੇ ਮਿਸ਼ਨ ਕਾਮਯਾਬ ਬਣੇਗਾ।
                   ਉਨ੍ਹਾਂ ਕਿਹਾ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਸੁਕਰਵਾਰ ਨੂੰ ਕੁੱਲ 205 ਕੇਸ ਕਰੋਨਾ ਪਾਜੀਟਿਵ ਦੇ ਹੋ ਗਏ ਹਨ ਜਿਨ੍ਹਾਂ ਵਿੱਚੋਂ 149 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ।ਉਨ੍ਹਾ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 51 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 5 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ 6 ਲੋਕਾਂ ਦੀ ਕਰੋਨਾ ਪਾਜ਼ਟਿਵ ਰਿਪੋਰਟ ਆਈ ਹੈ ਉਨ੍ਹਾਂ ਵਿੱਚੋਂ 3 ਲੋਕ ਪਹਿਲਾ ਤੋਂ ਕਰੋਨਾ ਪਾਜੀਟਿਵ ਲੋਕਾਂ ਦੇ ਸੰਪਰਕ ਵਿੱਚੋਂ ਹਨ, ਇੱਕ ਮਹਿਲਾ ਗਰਭਵਤੀ ਹੈ ਅਤੇ ਇੱਕ ਵਿਅਕਤੀ ਪ੍ਰਵਾਸੀ ਅਤੇ ਇੱਕ ਵਿਅਕਤੀ ਨੂੰ ਕਰੋਨਾ ਦੇ ਲੱਛਣ ਪਾਏ ਗਏ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …