Tuesday, September 1, 2026

ਭਾਜਪਾ ਦੇ ਮੰਡਲ ਲੌਂਗੋਵਾਲ ਇੰਚਾਰਜ਼ ਯੋਗੇਸ਼ ਗਰਗ ਦਾ ਕੀਤਾ ਸਨਮਾਨ

ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਤੇ ਲੌਂਗੋਵਾਲ ਮੰਡਲ ਇੰਚਾਰਜ਼ ਯੋਗੇਸ਼ ਗਰਗ ਦੇ ਲੌਂਗੋਵਾਲ

ਪਹੁੰਚਣ ‘ਤੇ ਜ਼ਿਲ੍ਹਾ ਵਾਇਸ ਪ੍ਰਧਾਨ ਸ਼ਿਸਨਪਾਲ ਗਰਗ ਵਲੋਂ ਉਨਾਂ ਦਾ ਸਨਮਾਨ ਕੀਤਾ ਗਿਆ।ਯੁਵਾ ਆਗੂ ਧੀਰਜ ਗੋਇਲ, ਭਾਜਪਾ ਮੰਡਲ ਲੌਂਗੋਵਾਲ ਪ੍ਰਧਾਨ ਰਤਨ ਲਾਲ ਮੰਗੂ, ਸੁਮਿਤ ਕੁਮਾਰ ਮੰਗਲਾ ਅਤੇ ਹੋਰ ਭਾਜਪਾ ਵਰਕਰ ਵੀ ਇਸ ਸਮੇਂ ਮੌਜੂਦ ਸਨ।ਮੀਟਿੰਗ ਦੌਰਾਨ ਬੂਥ ਅਤੇ ਸ਼ਕਤੀ ਕੇਂਦਰ ਇੰਚਾਰਜ਼ ਲਗਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।ਯੋਗੇਸ਼ ਗਰਗ ਨੇ ਕਿਹਾ ਕਿ 2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰਮਨ ਪਿਆਰੇ ਹੋਣ ਕਾਰਨ ਭਾਜਪਾ ਨੇ ਲਗਾਤਾਰ ਦੂਜੀ ਵਾਰ ਆਪਣੇ ਦਮ ‘ਤੇ ਬਹੁਮਤ ਹਾਸਲ ਕੀਤਾ ਹੈ।ਭਾਜਪਾ ਦੀ ਅਗਵਾਈ ਵਿੱਚ ਐਨ.ਡੀ.ਏ ਗਠਜੋੜ ਨੂੰ 353 ਸੀਟਾਂ ਤੇ ਜਿੱਤ ਹਾਸਲ ਹੋਈ। ਜਿਸ ਵਿੱਚੋਂ 303 ਸੀਟਾਂ ਸਿਰਫ ਭਾਜਪਾ ਦੀਆਂ ਸਨ ਅਤੇ ਸਾਲ 2014 ਦੀਆਂ ਚੋਣਾਂ ਵਾਂਗ ਹੀ ਇਸ ਵਾਰ ਵੀ ਕੋਈ ਖੱਬੇ ਪੱਖੀ ਪਾਰਟੀਆਂ ਲੋਕ ਸਭਾ ਚੋਣਾਂ ਵਿੱਚ 10 ਫ਼ੀਸਦੀ ਸੀਟਾਂ ਨਹੀਂ ਜਿੱਤ ਸਕੀਆਂ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …