ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਮਿਆਰੀ ਸਿੱਖਿਆ ਨੂੰ ਬੜ੍ਹਾਵਾ ਦੇਣ ਵੱਲ ਕਦਮ ਚੁੱਕਦਿਆਂ ਖ਼ਾਲਸਾ ਕਾਲਜ ਅਦਾਰਿਆਂ ਦੇ ਐਡਹਾਕ
ਅਧਿਆਪਕਾਂ ਦੀਆਂ ਤਨਖ਼ਾਹਾਂ ’ਚ ਵਾਧਾ ਕਰ ਦਿੱਤਾ ਗਿਆ।ਇਹ ਫ਼ੈਸਲਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਿਖੇ ਚੋਣਵੇਂ ਖ਼ਾਲਸਾ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੀ ਅਹਿਮ ਮੀਟਿੰਗ ’ਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਰਦਿਆਂ ਆਪਣਾ ਮਹੱਤਵਪੂਰਨ ਫ਼ੈਸਲਾ ਸੁਣਾਇਆ।
ਇਸ ਸਬੰਧੀ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਸੈਸ਼ਨ 202021 ਲਈ ਕਾਲਜ ’ਚ ਰੱਖੇ ਜਾਣ ਵਾਲੇ ਯੋਗ ਐਡਹਾਕ ਅਧਿਆਪਕਾਂ ਦੀਆਂ ਤਨਖ਼ਾਹਾਂ ’ਚ ਆਨਰੇਰੀ ਸਕੱਤਰ ਛੀਨਾ ਵਲੋਂ ਵਾਧਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਯੂ.ਜੀ.ਸੀ ਯੋਗਤਾਵਾਂ ਅਨੁਸਾਰ ਐਮ.ਏ, ਐਮ.ਐਸ.ਸੀ ਤੇ ਨੈਟ ਪਾਸ ਆਦਿ ਪ੍ਰੋਫ਼ੈਸਰ ਦੀ ਘੱਟੋ ਘੱਟ ਤਨਖ਼ਾਹ 25 ਹਜ਼ਾਰ, ਕੋਰਸ ਵਰਕ ਨਾਲ ਐਮ.ਏ, ਐਮ.ਐਸ.ਸੀ ਤੇ ਪੀ.ਐਚ.ਡੀ 27 ਹਜ਼ਾਰ ਅਤੇ ਪੀ.ਐਚ.ਡੀ (ਕੋਰਸ ਵਰਕ ਨਾਲ) ਤੇ ਨੈਟ ਪਾਸ ਅਧਿਆਪਕਾਂ ਦੀ 30 ਹਜ਼ਾਰ ਰੁਪਏ ਤਨਖਾਹ ਨਿਰਧਾਰਿਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੋੜ ਪੈਣ ’ਤੇ ਗੈਸਟ ਫੈਕਲਟੀ ਅਧਿਆਪਕ ਦੀ ਪਰ ਪੀਰੀਅਡ ਉਜਰਤ ’ਚ ਵੀ ਪ੍ਰਵਾਨਗੀ ਦਿੱਤੀ ਗਈ ਹੈ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਛੀਨਾ ਦੁਆਰਾ ਅਧਿਆਪਕਾਂ ਦੀਆਂ ਤਨਖ਼ਾਹਾਂ ’ਤੇ ਕੀਤੇ ਗਏ ਵਾਧੇ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਪੂਰੇ ਵਿਸ਼ਵ ’ਚ ਮੌਜ਼ੂਦਾ ਹਾਲਾਤ ਬਹੁਤ ਹੀ ਨਾਜ਼ੁਕ ਰੂਪ ਧਾਰਨ ਕਰੀ ਬੈਠੇ ਹਨ।ਪਰ ਇਸਦੇ ਬਾਵਜੂਦ ਕਾਲਜ ਦੁਆਰਾ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ’ਚ ਰੱਖਦੇ ਹੋਏ ਨਿਰਵਿਘਨ ਆਨਲਾਈਨ ਪੜ੍ਹਾਈ ਅਧਿਆਪਕਾਂ ਦੁਆਰਾ ਕਰਵਾਈ ਜਾ ਰਹੀ ਹੈ, ਜਿਸ ਦਾ ਵਿਦਿਆਰਥੀ ਭਰਪੂਰ ਲਾਹਾ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਖ਼ਾਲਸਾ ਮੈਨੇਜ਼ਮੈਂਟ ਹਰੇਕ ਕਰਮਚਾਰੀ ਦੀ ਗਤੀਵਿਧੀ ਅਤੇ ਉਸ ਦੁਆਰਾ ਇਸ ਗੰਭੀਰ ਸਥਿਤੀ ’ਚ ਨਿਭਾਈ ਜਾ ਰਹੀ ਸੇਵਾ ਨੂੰ ਧਿਆਨ ’ਚ ਰੱਖ ਰਿਹਾ ਹੈ ਅਤੇ ਜ਼ਿੰਮੇਵਾਰੀ ਨਾਲ ਕਾਰਜ ਕਰਨ ਵਾਲੇ ਸਟਾਫ਼ ਦੀਆਂ ਸੇਵਾਵਾਂ ਬਦਲੇ ਉਸ ਦਾ ਬਣਦਾ ਹੱਕ ਜਰੂਰ ਦਿੱਤਾ ਜਾਂਦਾ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media