Thursday, July 9, 2026

ਸਰਪੰਚ ਵਲੋਂ ਨੀਂਹ ਰੱਖ ਕੇ ਪਿੰਡ ਦੇ ਛੱਪੜ ਨੂੰ ਪੱਕਾ ਕਰਨ ਦੇ ਕੰਮ ਦੀ ਕੀਤੀ ਸ਼ੁਰੂਆਤ

ਲੌਂਗੋਵਾਲ, 10 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਇਥੋਂ ਨੇੜਲੇ ਪਿੰਡ ਮੰਡੇਰ ਖ਼ੁਰਦ ਵਿਖੇ ਸਰਪੰਚ ਗੁਰਬਖਸ਼ੀਸ਼ ਸਿੰਘ ਅਤੇ ਪੰਚਾਇਤ ਨੇ ਨੀਂਹ ਪੱਥਰ

ਰੱਖ ਕੇ ਪਿੰਡ ਦੇ ਛੱਪੜ ਨੂੰ ਪੱਕਾ ਕਰਨ ਦੇ ਕੰਮ ਦੀ ਸ਼਼ੁਰੂਆਤ ਕਰਵਾਈ ਹੈ।ਉਨਾਂ ਨੇ ਇਸ ਸਮੇਂ ਦਸਿਆ ਕਿ ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ਼ ਮੈਡਮ ਦਾਮਨ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਛੱਪੜ ਨੂੰ ਪੱਕਾ ਕਰਨ ਦਾ ਇਹ ਕੰਮ ਬਾਬਾ ਪੰਚਮ ਦਾਸ ਤੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕਰਵਾ ਕੇ ਅਰੰਭਿਆ ਗਿਆ ਹੈ।ਉਨ੍ਹਾਂ ਸਮੂਹ ਪਿੰਡ ਵਾਸੀਆਂ ਵਲੋਂ ਮੈਡਮ ਬਾਜਵਾ ਦਾ ਧੰਨਵਾਦ ਵੀ ਕੀਤਾ।
                ਇਸ ਸਮੇ ਜਨਰਲ ਸਕੱਤਰ ਯੂਥ ਕਾਂਗਰਸ ਗੁਰਸੇਵਕ ਸਿੰਘ ਵਿੱਕੀ, ਸੈਕਟਰੀ ਜਗਰੂਪ ਸਿੰਘ, ਸੈਕਟਰੀ ਸੁਖਦੇਵ ਸਿੰਘ, ਗੁਰਮੀਤ ਸਿੰਘ, ਸੁਖਚੈਨ ਸਿੰਘ, ਅਮ੍ਰਿਤਪਾਲ ਸਿੰਘ, ਭੀਮ ਸਿੰਘ, ਅਰਵਿੰਦਰ ਕੌਰ, ਪਾਲ ਕੌਰ, ਜੋਗਿੰਦਰ ਕੌਰ (ਸਾਰੇ ਪੰਚਾਇਤ ਮੈਂਬਰ) ਕੋਆਪਰੇਟਿਵ ਸੋਸਾਇਟੀ ਦੇ ਪ੍ਰਧਾਨ ਮੇਜਰ ਸਿੰਘ, ਲਾਭ ਸਿੰਘ ਬਾਬਾ, ਬੂਟਾ ਸਿੰਘ ਭਗਤ, ਹਰਜੀਤ ਸਿੰਘ ਅਤੇ ਜੱਗੀ ਸਿੰਘ ਮਿਸਤਰੀ ਆਦਿ ਹਾਜ਼ਰ ਸਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …