ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਅਮਨਿੰਦਰ ਕੌਰ ਦਾ 94.8 ਫ਼ੀਸਦੀ ਨਾਲ ਪਹਿਲਾ ਸਥਾਨ
ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚੱਲ ਰਹੇ ਖਾਲਸਾ ਕਾਲਜ ਪਬਲਿਕ
ਸਕੂਲ, ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ 12ਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜਿਆਂ ’ਚ ਸ਼ਾਨਦਾਰ ਉਪਲਬੱਧੀ ਹਾਸਲ ਕਰਕੇ 100 ਫ਼ੀਸਦੀ ਰਿਜਲਟ ਦਰਜ਼ ਕੀਤਾ।ਸਕੂਲ ਦੇ ਹਿਊਮਾਨਿਟੀਜ਼ ਵਿਸ਼ੇ ਦੇ ਵਿਦਿਆਰਥੀ ਪ੍ਰਦੀਪ ਸਿੰਘ ਨੇ 98.6 ਪ੍ਰਤੀਸ਼ਤ ਅੰਕ ਹਾਸਲ ਕਰਕੇ ਟਾਪ ਸਥਾਨ ਪ੍ਰਾਪਤ ਕੀਤਾ।ਜਦਕਿ ਕਾਮਰਸ ਦੀ ਸ਼ੀਤਲ ਨੇ 96.6 ਨਾਲ ਦੂਜਾ, ਅਮਨ ਸਿੰਘ ਹਿਊਮਾਨਿਟੀਜ਼ 96.2 ਪ੍ਰਤੀਸ਼ਤ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਨੂੰ ਉਕਤ ਸ਼ਾਨਦਾਰ ਨਤੀਜੇ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਸਕੂਲ ਸਫ਼ਲਤਾਪੂਰਵਕ ਪ੍ਰਾਪਤੀਆਂ ਹਾਸਲ ਕਰ ਰਹੇ ਹਨ।
ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਪ੍ਰੀਖਿਆ ’ਚ ਸ਼ਾਨਦਾਰ ਅੰਕ ਹਾਸਲ ਕਰਨ ’ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਸਕੂਲ ਦੇ ਹੋਰਨਾਂ ਵਿਦਿਆਰਥੀਆਂ ’ਚੋਂ ਕਾਮਰਸ ਦੀ ਹਰਮਨਜੋਤ ਕੌਰ ਨੇ 95.8, ਨਾਨ ਮੈਡੀਕਲ ਦੇ ਲਾਵਿਸ਼ ਪ੍ਰਭਾਕਰ ਨੇ 95.6, ਕਾਮਰਸ ਦੀ ਕਰੁਨਾ ਮਹਾਜਨ ਨੇ 95.4, ਕਾਮਰਸ ਦੇ ਜਸਕਰਨ ਸਿੰਘ 95.4 ਅਤੇ ਨਾਨ ਮੈਡੀਕਲ ਦੀ ਸਿਮਰਨਦੀਪ ਕੌਰ ਨੇ 95 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ। ਜਦਕਿ ਹੋਰਨਾਂ 22 ਵਿਦਿਆਰਥੀਆਂ ਨੇ 90 ਤੋਂ 95 ਫ਼ੀਸਦੀ ਦਰਮਿਆਨ ਨੰਬਰ ਪ੍ਰਾਪਤ ਕੀਤੇ ਹਨ।ਉਨ੍ਹਾਂ ਕਿਹਾ ਕਿ ਸਕੂਲ ਦੇ 244 ਵਿਦਿਆਰਥੀਆਂ ਨੇ ਉਕਤ ਪ੍ਰੀਖਿਆ ਦਿੱਤੀ, ਜਿਸ ’ਚ ਸਾਰੇ ਵਿਦਿਆਰਥੀ ਨੇ ਵਧੀਆ ਅੰਕ ਪ੍ਰਾਪਤ ਕਰਕੇ ਮਾਤਾ ਪਿਤਾ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ, ਜਿਸ ਨਾਲ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ।
ਇਸ ਤਰ੍ਹਾਂ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਪ੍ਰਿੰਸੀਪਲ ਗੁਰਜੀਤ ਸਿੰਘ ਸੇਠੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ’ਚੋਂ ਅਮਨਿੰਦਰ ਕੌਰ ਨੇ 94.8 ਅੰਕ ਨਾਲ ਪਹਿਲਾਂ, ਅਮਨਦੀਪ ਕੌਰ ਨੇ 94.6 ਨਾਲ ਦੂਜਾ ਅਤੇ ਰਣਬੀਰ ਕੌਰ (ਤਿੰਨੋਂ ਸਾਇੰਸ) ਨੇ 94 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰ: ਸੇਠੀ ਨੇ ਕਿਹਾ ਕਿ ਸਕੂਲ ਦੀਆਂ ਹੋਰਨਾਂ ਵਿਦਿਆਰਥੀਆਂ ’ਚ ਸੁਰਭੀ (ਸਾਇੰਸ) ਨੇ 92.8 ਫ਼ੀਸਦੀ ਅੰਕ, ਗੁਰਲੀਨ ਕੌਰ 92.2 ਪ੍ਰਤੀਸ਼ਤ (ਸਾਇੰਸ), ਹਿਟਮੈਨ ਸਿੰਘ (ਸਾਇੰਸ) ਨੇ 91.6 ਫ਼ੀਸਦੀ ਅੰਕ ਅਤੇ ਰਾਜਕੰਵਰ ਸਿੰਘ (ਕਾਮ) ਨੇ 91.4 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ।
ਉਨ੍ਹਾਂ ਕਿਹਾ ਕਿ ਸਾਇੰਸ ਸਟ੍ਰੀਮ ’ਚ ਅਮਨਿੰਦਰ ਕੌਰ 94.8% (ਸਾਇੰਸ), ਅਮਨਦੀਪ ਕੌਰ 94.6% (ਸਾਇੰਸ), ਰਣਬੀਰ ਕੌਰ 94% (ਸਾਇੰਸ), ਸੁਰਭੀ 92.8% (ਸਾਇੰਸ), ਗੁਰਲੀਨ ਕੌਰ 92.2% (ਸਾਇੰਸ), ਹਿਟਮੈਨ ਸਿੰਘ .6 91..6% (ਸਾਇੰਸ), ਹਿਊਮਨਾਟਿਸ ’ਚ ਕੁਸ਼ਗਰ ਕਾਲੀਆ 88.6%, ਕਾਮਰਸ ਸਟ੍ਰੀਮ ਰਾਜਕੰਵਰ 91.4% ਅੰਕ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ 19 ਵਿਦਿਆਰਥੀਆਂ ਨੇ 90 ਤੋਂ 80 ਪ੍ਰਤੀਸ਼ਤ ਅਤੇ 11 ਵਿਦਿਆਰਥੀਆਂ ਨੇ 80 ਤੋਂ 70 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਜਿਸ ਨਾਲ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਉਕਤ ਸਕੂਲ ਦੇ ਪ੍ਰਿੰਸੀਪਲ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਟਾਫ਼ ਦੀ ਮਿਹਨਤ ਨੂੰ ਸਲਾਹਿਆ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media