ਪਠਾਨਕੋਟ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਦੀਪਕ ਹਿਲੋਰੀ ਆਈ.ਪੀ.ਐਸ ਦੇ ਦਿਸ਼ਾ ਨਿਰਦੇਸਾਂ ਹੇਠ ਜਿਲ੍ਹਾ
ਪਠਾਨਕੋਟ ਵਿੱਚ ਕੋਵਿਡ-19 ਮਹਾਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੋਈਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਰਾਤ ਸਮੇਂ ਕਰਫਿਉ ਦੀ ਉਲੰਘਣਾ ਕਰਨ ਵਾਲੇ 22 ਵਿਅਕਤੀਆਂ ਦੇ ਖਿਲਾਫ 17 ਮੁਕੱਦਮੇ ਵੱਖ ਵੱਖ ਧਰਾਵਾਂ ਅਧੀਨ ਦਰਜ ਰਜਿਸਟਰ ਕੀਤੇ ਗਏ ਹਨ।
ਦੀਪਕ ਹਿਲੋਰੀ ਆਈ.ਪੀ.ਐਸ ਨੇ ਦੱਸਿਆ ਕਿ ਉਪਰੋਕਤ ਦਰਜ ਮਾਮਲਿਆਂ ਵਿੱਚੋਂ ਥਾਣਾ ਡਵੀਜਨ ਨੰਬਰ-1 ਪਠਾਨਕੋਟ ਵਿੱਚ 2 ਮੁਕੱਦਮੇ, ਥਾਣਾ ਡਵੀਜਨ ਨੰਬਰ 2 ਪਠਾਨਕੋਟ ਵਿੱਚ 2 ਥਾਣਾ ਮਾਮੂੰਨ ਕੈਂਟ ਵਿੱਚ 2 ਮੁਕੱਦਮੇ ਥਾਣਾ ਨੰਗਲ ਭੂਰ ਵਿੱਚ 2 ਮੁਕੱਦਮੇ, ਥਾਣਾ ਕਾਹਨਪੁਰ ਤਹਿ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ, ਥਾਣਾ ਤਾਰਾਗੜ੍ਹ ਵਿੱਚ 2 ਮੁਕੱਦਮੇ, ਥਾਣਾ ਨਰੋਟ ਜੈਮਲ ਸਿੰਘ ਵਿੱਚ 1 ਮੁਕੱਦਮਾ, ਥਾਣਾ ਸਦਰ ਪਠਾਨਕੋਟ ਵਿੱਚ 2 ਮੁਕੱਦਮੇ, ਥਾਣਾ ਸੁਜਾਨਪੁਰ ਵਿੱਚ 2 ਮੁਕੱਦਮੇ, ਥਾਣਾ ਸਾਹਪੁਰਕੰਡੀ ਵਿੱਚ 1 ਮੁਕੱਦਮਾ, ਥਾਣਾ ਧਾਰਕਲਾ ਵਿੱਚ 1 ਮੁਕੱਦਮਾ ਦਰਜ ਰਜਿਸਟਰ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਾਤ ਦੇ ਕਰਫਿਊ ਨੂੰ ਲਾਗੂ ਕਰਨ ਦੇ ਲਈ ਪਠਾਨਕੋਟ ਪੁਲਿਸ ਵਲੋ ਸਪੈਸ਼ਲ ਮੁਹਿਮ ਚਲਾਈ ਜਾ ਰਹੀ ਹੈ।ਕਰਫਿਊ ਦੇ ਕਾਨੂੰਨਾ ਦੀ ਉਲਘੰਨਾ ਕਰਨ ਵਾਲੇ ਵਿਅਕਤੀਆ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਘਰਾਂ ਵਿੱਚ ਕੀਤੀਆ ਜਾਣ ਵਾਲੀਆਂ ਨਿੱਜੀ ਪਾਰਟੀਆਂ ‘ਤੇ ਵੀ ਨਜਰ ਰੱਖੀ ਜਾ ਰਹੀ ਹੈ।ਘਰਾਂ ਵਿੱਚ 5 ਤੋਂ ਵੱਧ ਵਿਅਕਤੀਆਂ ਵਲੋਂ ਇਕੱਠੇ ਹੋ ਕੇ ਪਾਰਟੀ ਨਾ ਕੀਤੀ ਜਾਵੇ।ਇਹਨਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media