Wednesday, May 27, 2026

ਜਿਲੇ ‘ਚ 7 ਨਵੇਂ ਕਰੋਨਾ ਪਾਜ਼ਟਿਵ ਮਾਮਲੇ ਤੇ 1 ਠੀਕ ਹੋ ਕੇ ਪਰਤਿਆ ਘਰ

ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਜ਼ਿਲਾ ਵਾਸੀਆਂ ਨੂੰ ਸਾਵਧਾਨੀਆਂ ਰੱਖਣ ਦੀ ਅਪੀਲ

ਫਾਜ਼ਿਲਕਾ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਹੈ ਕਿ ਕਰੋਨਾ ਦਾ ਪ੍ਰਸਾਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਅਤੇ ਕਰੋਨਾ ਪਾਜ਼ਟਿਵ ਕੇਸਾਂ ਦੀ ਗਿਣਤੀ ਵਿੱਚ ਇਜ਼ਾਫਾ ਹੋ ਰਿਹਾ ਹੈ। ਇਸ ਲਈ ਜ਼ਿਲਾ ਵਾਸੀਆਂ ਨੂੰ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਾਵਧਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨਾਂ ਦੱਸਿਆ ਕਿ ਜ਼ਿਲੇ ਅੰਦਰ ਅੱਜ 7 ਨਵੇਂ ਕਰੋਨਾ ਮਾਮਲੇ ਆਏ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 45 ਹੋ ਗਈ ਹੈ।ਇਕ ਮਰੀਜ਼ ਠੀਕ ਹੋ ਕੇ ਘਰ ਪਰਤ ਗਿਆ ਹੈ।
                      ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 7 ਨਵੇਂ ਕੇਸ ਵਿਚੋਂ ਪੰਜ ਪੁਰਸ਼ ਤੇ ਦੋ ਔਰਤਾਂ ਹਨ।ਉਨਾਂ ਦੱਸਿਆ ਕਿ ਸਾਰੇ ਨਵੇਂ ਕੇਸਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ, ਇਨਾਂ ਵਿਚੋ ਤਿੰਨ ਕੇਸ ਜਿਸ ਵਿਚੋ ਦੋ ਪੁਰਸ਼ ਜਿਨਾਂ ਦੀ ਉਮਰ 42 ਅਤੇ 17 ਸਾਲ ਅਤੇ ਇੱਕ ਔਰਤ ਜਿਸ ਦੀ ਉਮਰ 56 ਸਾਲ ਕਿਸੇ ਨਾ ਕਿਸੇ ਪਾਜ਼ਟਿਵ ਕੇਸਾਂ ਦੇ ਸੰਪਰਕ ਵਿਚ ਆਏ ਹਨ। ਉਨਾਂ ਦੱਸਿਆ ਕਿ ਪਾਜ਼ਟਿਵ ਕੇਸਾਂ ਵਿਚੋਂ ਪੁਰਸ਼ਾਂ ਦੀ ਉਮਰ ਕ੍ਰਮਵਾਰ 70, 42, 35, 29 ਤੇ 17 ਸਾਲ ਅਤੇ ਔਰਤਾਂ ਦੀ ਉਮਰ ਕ੍ਰਮਵਾਰ 65 ਤੇ 56 ਸਾਲ ਹੈ।ਇਨਾਂ ਕੇਸਾਂ ਦੇ ਸੈਪਲ 16 ਜੁਲਾਈ ਨੂੰ ਲਏ ਗਏ ਸਨ ਤੇ ਅੱਜ ਇਨਾਂ ਦੀ ਰਿਪੋਰਟ ਪਾਜੀਟਿਵ ਆਈ ਹੈ।
                      ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਕ ਦੂਜੇ ਦੇ ਸੰਪਰਕ ਵਿੱਚ ਆਉਣ ਵਾਲੇ ਪਾਜ਼ਟਿਵ ਕੇਸਾਂ ਨੂੰ ਬਚਾਅ ਤੇ ਸਾਵਧਾਨੀਆਂ ਦੀ ਵਰਤੋਂ ਕਰਕੇ ਰੋਕਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਲਾਜ਼ਮੀ ਕੀਤੀ ਜਾਵੇ, ਵਾਰ-ਵਾਰ ਹੱਥ ਜਰੂਰ ਧੋਤੇ ਜਾਣ ਅਤੇ ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …