Tuesday, March 17, 2026

ਪਿੰਡ ਲੱਧੜਾਂ ਵਿਖੇ ‘ਕੁਲ ਦੇਵੀ ਅਸਥਾਨ’ ਢਾਹੇ ਜਾਣ ਹਾਈਵੇ ਅਥਾਰਟੀ ਖਿਲਾਫ ਰੋਸ

ਸਮਰਾਲਾ, 25 ਜੁਲਾਈ (ਇੰਦਰਜੀਤ ਕੰਗ) – ਪਿੰਡ ਲੱਧੜਾਂ ਵਿਖੇ ਚੰਡੀਗੜ੍ਹ ਲੁਧਿਆਣਾ ਹਾਈਵੇ ਨਾਲ ਬਣਿਆ ਹੋਇਆ ਕੌਸ਼ਲ ਜਤੋ ਕੁਲ ਦੇਵੀ ਅਸਥਾਨ ਬੀਤੇ ਦਿਨੀਂ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਬਿਨਾਂ ਸੂਚਨਾ ਦਿੱਤੇ ਢਾਹ ਦਿੱਤਾ ਗਿਆ ਹੈ। ਜਿਸ ਕਰਕੇ ਕੌਸ਼ਲ ਪਰਿਵਾਰਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ।ਸੁਭਾਸ਼ ਚੰਦਰ ਕੌਸ਼ਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਧਾਰਮਿਕ ਅਸਥਾਨ ਸਾਡੇ ਪੂਰਵਜ਼ਾਂ ਵਲੋਂ ਬਣਾਇਆ ਗਿਆ ਸੀ, ਜਿਥੇ ਆ ਕੇ ਉਹ ਆਪਣੀ ਕੁਲ ਦੇਵੀ ਦੀ ਪੂਜਾ ਕਰਦੇ ਹਾਂ। ਜਦੋਂ ਇਹ ਨੈਸ਼ਨਲ ਹਾਈਵੇ ਚੌੜਾ ਹੋਣਾ ਸ਼ੁਰੂ ਹੋਇਆ ਸੀ ਤਾਂ ਉਨਾਂ ਨੇ ਐਸ.ਡੀ.ਐਮ ਸਮਰਾਲਾ ਨੂੰ ਮੰਗ ਪੱਤਰ ਦਿੱਤਾ ਸੀ ਅਤੇ ਬੀ.ਡੀ.ਪੀ.ਓ ਸਮਰਾਲਾ ਨੂੰ ਵੀ ਆਪਣੀ ਸਮੱਸਿਆ ਦੱਸੀ ਸੀ। ਉਨਾਂ ਨੇ ਭਰੋਸਾ ਦਿਵਾਇਆ ਸੀ ਕਿ ਤੁਹਾਨੂੰ ਉਸਾਰੀ ਦੀ ਰਕਮ ਮਿਲੇਗੀ ਅਤੇ ਪਿੰਡ ਦੀ ਪੰਚਾਇਤ ਨੂੰ ਜ਼ਮੀਨ ਦੀ ਰਕਮ ਦਿੱਤੀ ਜਾਵੇਗੀ। ਪ੍ਰੰਤੂ ਹੁਣ ਬਿਨਾਂ ਸੂਚਨਾ ਤੇ ਮੁਆਵਜਾ ਦਿਤੇ ਹੀ ਹਾਈਵੇ ਅਥਾਰਟੀ ਵਲੋਂ ਧੱਕੇ ਨਾਲ ਕੁਲ ਦੇਵੀ ਦਾ ਅਸਥਾਨ ਢਾਹ ਦਿੱਤਾ।ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਧਾਰਮਿਕ ਅਸਥਾਨ ਤੋੜਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਅਸੀਂ ਤਿੱਖਾ ਸੰਘਰਸ਼ ਸ਼ੁਰੂ ਕਰਨਗੇ।
                 ਇਸ ਮੌਕੇ ਸ਼ਿਵ ਕੌਸ਼ਲ, ਕੇ.ਕੇ ਸ਼ਰਮਾ, ਸੁਰਿੰਦਰ ਕੁਮਾਰ, ਡੀ.ਕੇ ਕੌਸ਼ਲ, ਨੀਲ ਮਣੀ, ਪਵਨ ਕੌਸ਼ਲ, ਸਰਪੰਚ ਰਣਜੀਤ ਕੌਰ, ਨੰਬਰਦਾਰ ਰੋਮੀ ਸਿੰਘ ਆਦਿ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …