Thursday, March 26, 2026

ਡਿਪਟੀ ਕਮਿਸ਼ਨਰ ਵਲੋਂ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਦੇ ਆਦੇਸ਼

ਕਿਹਾ ਲੋਕ ਨਾਜਾਇਜ਼ ਤੌਰ ‘ਤੇ ਖਰੀਦੀ ਹੋਈ ਜ਼ਹਿਰੀਲੀ ਸ਼ਰਾਬ ਨਾ ਪੀਣ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਸਰਕਾਰ ਵਲੋਂ ਚੱਲਦੀਆਂ ਭਲਾਈ ਸਕੀਮਾਂਂ, ਜਿਸ ਵਿੱਚ ਸਮਾਰਟ ਰਾਸ਼ਨ ਕਾਰਡ, ਸਿਹਤ ਬੀਮਾ, ਵਿਧਵਾ, ਬੁਢਾਪਾ ਤੇ ਆਸ਼ਰਿਤ ਪੈਨਸ਼ਨ ਆਦਿ ਸ਼ਾਮਿਲ ਹਨ ਤਰੁੰਤ ਜਾਰੀ ਕਰਨ।ਉਨਾਂ ਕਿਹਾ ਕਿ ਪਰਿਵਾਰਾਂ ਦੀ ਆਰਥਿਕ ਹਾਲਤ ਅਤੇ ਲੋੜ ਅਨੁਸਾਰ ਉਕਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ।ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਐਲਾਨੀ 2-2 ਲੱਖ ਰੁਪਏ ਦੀ ਰਾਹਤ ਵੀ ਮ੍ਰਿਤਕਾਂ ਦੇ ਪਰਿਵਾਰਾਂ ਤੱਕ ਪੁੱਜਦੀ ਕੀਤੀ ਜਾਵੇ।
               ਉਨਾਂ ਜਿਲਾ ਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਕਿਸੇ ਕੋਲੋਂ ਵੀ ਖਰੀਦੀ ਨਾਜਾਇਜ਼ ਵਿਕਦੀ ਸ਼ਰਾਬ ਦਾ ਸੇਵਨ ਨਾ ਕਰਨ, ਕਿਉਂਕਿ ਇਹ ਜ਼ਹਿਰੀਲੀ ਹੋਣ ਦਾ ਖਦਸ਼ਾ ਹੈ।ਉਨਾਂ ਕਿਹਾ ਕਿ ਸ਼ਰਾਬ ਮਾਫੀਆ ਵਲੋਂ ਸਪਲਾਈ ਕੀਤੀ ਇਹ ਸ਼ਰਾਬ ਨਾ ਖਰੀਦੋ ਅਤੇ ਜੇਕਰ ਕਿਸੇ ਕੋਲ ਖਰੀਦੀ ਪਈ ਵੀ ਹੈ, ਤਾਂ ਉਹ ਇਸ ਸ਼ਰਾਬ ਭਾਵ ਡੋਲ ਦੇਵੇ। ਉਨਾਂ ਕਿਹਾ ਕਿ ਅਜਿਹੀ ਸ਼ਰਾਬ ਜਿਸ ਦੀ ਕੋਈ ਡਿਗਰੀ ਤੈਅ ਨਹੀਂ ਉਹ ਸਰੀਰਕ ਤੌਰ ‘ਤੇ ਵੱਡਾ ਨੁਕਸਾਨ ਕਰ ਸਕਦੀ ਹੈ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …