ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ ਬਿਊਰੋ) – ਕੇਰਲਾ ਦੇ ਕੋਝੀਕੋਡ ਹਵਾਈ ਅੱਡੇ ‘ਤੇ ਦੁਬਈ ਤੋਂ ਕੇਰਲਾ ਆ ਰਿਹਾ ਏਅਰ ਇੰਡੀਆ ਦਾ ਜਹਾਜ ਕਰੈਸ਼ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਦੁਬਈ ਤੋਂ ਚੱਲੀ ਇਸ ਐਕਸਪ੍ਰੈਸ ਉਡਾਣ ਵਿੱਚ 184 ਯਾਤਰੂਆਂ ਤੇ 6 ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 190 ਵਿਅਕਤੀ ਸਵਾਰ ਸਨ।ਭਾਰੀ ਮੀਂਹ ਪੈਣ ਨਾਲ ਕੋਝੀਕੋਡ ਏਅਰਪੋਰਟ ਦੇ ਰਨਵੇਅ ‘ਤੇ ਤਿਲਕ ਜਾਣ ਕਰਕੇ ਜਹਾਜ ਦੇ ਦੋ ਟੁਕੜੇ ਹੋ ਗਏ।ਰਾਹਤ ਤੇ ਬਚਾਅ ਕਾਰਜ਼ ਜਾਰੀ ਹਨ ਅਤੇ ਹਾਦਸੇ ਦੇ ਕਾਰਣ ਜਾਂਚ ਉਪਰੰਤ ਸਾਹਮਣੇ ਆਉਣਗੇ।ਕੇਰਲਾ ਦੇ ਰਾਜਪਾਲ ਆਰਿਫ ਮੋਹੰਮਦ ਖਾਨ ਅਨੁਸਾਰ ਜਹਾਜ ਦੇ ਜਖਮੀ ਯਾਤਰੂਆਂ ਨੂੰ ਇਲਾਜ਼ ਲਈ ਨੇੜਲੇ ਹਸਪਤਾਲਾਂ ‘ਚ ਲਿਜਾਇਆ ਜਾ ਰਿਹਾ ਹੈ। ਜਿੰਨਾਂ ਨੂੰ ਹਰ ਸੰਭਵ ਸਹਾਇਤਾ ਉਪਲੱਬਧ ਕਰਵਾਈ ਜਾਵੇਗੀ।ਇਹ ਵੀ ਸੂਚਨਾ ਹੈ ਕਿ ਜਹਾਜ ਦੇ ਪਾਇਲਟਾਂ ਦੀ ਮੌਤ ਹੋ ਗਈ ਹੈ।ਯਾਤਰੂਆਂ ਦੇ ਪਰਿਵਾਰਾਂ ਦੀ ਸਹੂਲਤ ਲਈ ਸੁਚਨਾ ਕੇਂਦਰ ਬਣਾਏ ਗਏ ਹਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media