ਸੰਗਰੂਰ, 8 ਅਗਸਤ (ਜਗਸੀਰ ਲੌਂਗੋਵਾਲ) – ਬੀਤੀ ਸ਼ਾਮ ਸਹਿਰ ਲਹਿਰਾਗਾਗਾ ਦੇ ਵਾਰਡ ਨੰ. 01 ਵਿੱਚ ਜਨ ਸੇਵਾ ਵੁਮੈਨ ਸੰਸਥਾ ਲਹਿਰਾਗਾਗਾ ਵਲੋਂ ਸਮਾਜ
ਸੇਵਿਕਾ ਮੈਡਮ ਸੀਮਾ ਗੋਇਲ ਦੀ ਅਗਵਾਈ ‘ਚ ਘਰ-ਘਰ ਜਾ ਕੇ 170 ਤੋਂ ਵੱਧ ਪਰਿਵਾਰਾਂ ਨੂੰ ਹਜ਼ਾਰ ਦੇ ਕਰੀਬ ਦੀਵੇ ਵੰਡੇ ਗਏ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਮਾ ਗੋਇਲ ਨੇ ਕਿਹਾ ਕਿ ਅਯੋਧਿਆ ‘ਚ ਸ਼੍ਰੀ ਰਾਮ ਮੰਦਿਰ ਦੀ ਨੀਂਹ ਰੱਖਣ ਦੀ ਖੁਸ਼ੀ ਵਿੱਚ ਇਹ ਦੀਵੇ ਵੰਡੇ ਜਾ ਰਹੇ ਹਨ ਤਾਂ ਜੋ ਰਾਤ ਸਮੇਂ ਆਪਣੇ-2 ਘਰਾਂ ਵਿੱਚ ਦੀਪਮਾਲਾ ਕਰਕੇ ਇਸ ਖੁਸ਼ੀ ਜ਼ਾਹਿਰ ਕੀਤੀ ਜਾ ਸਕੇ।
ਇਸ ਮੌਕੇ ਅੰਜੂ ਰਾਣੀ, ਅੰਨੂ ਰਾਣੀ, ਮੰਜੂ ਰਾਣੀ, ਸ਼ਸ਼ੀ ਰਾਣੀ, ਸੁਨੀਤਾ ਰਾਣੀ, ਦੇਵੀ ਰਾਣੀ, ਪ੍ਰਵੀਨ ਗਰਗ, ਆਸ਼ਾ ਰਾਣੀ, ਕਮਲੇਸ਼ ਰਾਣੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media