ਸੰਗਰੂਰ, 8 ਅਗਸਤ (ਜਗਸੀਰ ਲੌਂਗੋਵਾਲ) – ਨਿੱਜੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਅਧਿਆਪਕਾਂ ਨਾਲ ਬਹੁਤ ਸੋਸ਼ਣ ਹੋ ਰਿਹਾ ਹੈ।ਉਹਨਾਂ ਨੂੰ ਬਣਦੀਆਂ
ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ।ਜਦਕਿ ਸੰਬੰਧਿਤ ਸਿੱਖਿਆ ਬੋਰਡਾਂ ਦੀਆਂ ਹਦਾਇਤਾਂ ਅਨੁਸਾਰ ਅਧਿਆਪਕਾਂ ਦੀਆਂ ਤਨਖਾਹਾਂ ਵੱਧ ਹਨ।ਪਰ ਅਧਿਆਪਕਾਂ ਨੂੰ ਬਣਦੀ ਤਨਖਾਹ ਦਾ ਅੱਧਾ ਹਿੱਸਾ ਹੀ ਦਿੱਤਾ ਜਾਂਦਾ ਹੈ।ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜਗਪਾਲ ਸਿੰਘ ਅਲਮਸਤ ਮੁੱਖ ਬੁਲਾਰਾ ਪ੍ਰਾਈਵੇਟ ਟੀਚਰਜ਼ ਯੂਨੀਅਨ ਪੰਜਾਬ ਨੇ ਆਖਿਆ ਕਿ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਜਿੰਨੇ ਵੀ ਸਰਕਾਰੀ ਜਾਂ ਗੈਰ-ਸਰਕਾਰੀ ਸਰਕਾਰੀ ਅਦਾਰੇ ਹਨ, ਤਕਰੀਬਨ ਸਭ ਦੀ ਯੂਨੀਅਨ ਬਣੀ ਹੋਈ ਹੈ।ਪਰ ਨਿੱਜੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਦੀ ਯੂਨੀਅਨ ਨਾ ਹੋਣ ਕਾਰਨ ਉਹਨਾਂ ਨੂੰ ਭਾਰੀ ਸੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਦੱਸਿਆ ਕਿ ਅਧਿਆਪਕ ਦੇ ਬੈਂਕ ਖਾਤੇ ਵਿੱਚ ਬੋਰਡ ਦੀਆਂ ਹਦਾਇਤਾਂ ਅਨੁਸਰ ਤੈਅ ਕੀਤੀ ਤਨਖਾਹ ਪਾਈ ਜਾਂਦੀ ਹੈ ਪਰ ਅਗਲੇ ਦਿਨ ਉਸ ਤਨਖਾਹ ਚੋਂ ਤਕਰੀਬਨ ਅੱਧੀ ਤਨਖਾਹ ਵਾਪਿਸ ਲੈ ਲਈ ਜਾਂਦੀ ਹੈ।ਬਿਨਾਂ ਨੋਟਿਸ ਦਿੱਤੇ ਅਧਿਆਪਕਾਂ ਨੂੰ ਨੌਕਰੀ ਚੋਂ ਕੱਢ ਦਿੱਤਾ ਜਾਂਦਾ ਹੈ।ਉਹਨਾਂ ਇਹ ਵੀ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਨਿੱਜੀ ਸਕੂਲਾਂ ਦੇ ਅਧਿਆਪਕਾਂ ਵਲੋਂ ਘਰ ਬੈਠਣ ਦੇ ਬਾਵਜੂਦ ਵੀ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ।ਪਰ ਉਹਨਾਂ ਨੂੰ ਬਣਦੀ ਤਨਖਾਹ ਨਹੀਂ ਦਿੱਤੀ ਜਾ ਰਹੀ, ਜਿਸ ਸੰਬੰਧੀ ਸੂਬਾ ਸਰਕਾਰ ਹੁਕਮ ਜਾਰੀ ਕਰ ਚੁੱਕੀ ਹੈ।
ਅਲਮਸਤ ਨੇ ਇਕ ਸਵਾਲ ਦੇ ਜਵਾਬ ਚ ਆਖਿਆ ਕਿ ਉਹਨਾਂ ਦੀ ਲੜ੍ਹਾਈ ਨਿੱਜੀ ਸਕੂਲਾਂ ਨਾਲ ਨਹੀਂ ਹੈ।ਸਗੋਂ ਨਿੱਜੀ ਸਕੂਲਾਂ ਨੂੰ ਚਲਾ ਰਹੀਆਂ ਉਹਨਾਂ ਪ੍ਰਬੰਧਕੀਮਕਮੇਟੀਆਂ ਨਾਲ ਹੈ ਜੋ ਅਧਿਆਪਕਾਂ ਦੇ ਹੱਕਾਂ ‘ਤੇ ਡਾਕੇ ਮਾਰ ਰਹੇ ਹਨ।ਉਹਨਾਂ ਕਿਹਾ ਕਿ ਜਿਥੇ ਕੋਈ ਅਧਿਆਪਕਾਂ ਵਲੋਂ ਸਕੂਲ ਖਿਲਫ ਕੋਈ ਗਲਤ ਗਤੀਵਿਧੀ ਪਾਈ ਗਈ ਤਾਂ ਯੂਨੀਅਨ ਸਕੂਲ ਮੈਨੇਜਮੈਂਟ ਦਾ ਡਟ ਕੇ ਸਾਥ ਦੇਵੇਗੀ।
ਇਸ ਮੌਕੇ ਕੁਲਜਿੰਦਰ ਸਿੰਘ, ਨਿਸ਼ਾ ਸ਼ਰਮਾ, ਤਸਪਾਲ ਸਿੰਘ, ਗੁਰਨਿੰਦਰ ਸਿੰਘ, ਰਾਜੇਸ਼, ਗੁਰਵੀਰ ਸਿੰਘ, ਮਹਿੰਦਰ ਪਾਲ ਸਿੰਘ ਦਾਨਗੜ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media