Monday, October 5, 2026

ਨੈਸ਼ਨਲ ਵੋਟਰ ਸਰਵਿਸ ਪੋਰਟਲ ‘ਤੇ ਨਵੀਂ ਵੋਟ ਬਣਾਉਣ, ਕਟਵਾਉਣ ਤੇ ਸੋਧ ਕਰਵਾਉਣ ਬਾਰੇ ਦਿੱਤੀ ਜਾਣਕਾਰੀ

ਘਰ ਬੈਠੇ ਆਪਣੀ ਵੋਟ ਬਣਾਉਣ ਦਾ ਅਸਾਨ ਤਰੀਕਾ

ਪਠਾਨਕੋਟ, 10 ਅਗਸਤ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਚੋਣ ਹਲਕਾ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਐਸ.ਡੀ.ਐਮ ਪਠਾਨਕੋਟ ਨੇ ਆਪਣੇ ਹਲਕੇ ਦੇ ਸਮੂਹ ਸਪੁਰਵਾਇਜਰਾਂ ਨਾਲ ਮੀਟਿੰਗ ਕੀਤੀ।ਜਿਸ ਵਿੱਚ ਘਰ ਬੈਠੇ ਐਨ.ਵੀ.ਐਸ.ਪੀ ਪੋਰਟਲ ‘ਤੇ ਆਨਲਾਈਨ ਵੋਟ ਬਣਾਉਣ ਬਾਰੇ ਦਫ਼ਤਰ ਦੇ ਕਰਮਚਾਰੀਆਂ ਵਲੋਂ ਤਿਆਰ ਕੀਤੇ ਪਾਵਰ ਪਵਾਇੰਟ ਮੈਸਜ਼ ਅਤੇ ਵੀਡਿਓ ‘ਤੇ ਵਿਚਾਰ ਵਟਾਦਰਾ ਕੀਤਾ ਗਿਆ।
                    ਜਾਣਕਾਰੀ ਦਿੰਦਿਆਂ ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ ਪਠਾਨਕੋਟ ਨੇ ਦੱਸਿਆ ਕਿ ਇਹ ਮੈਸਜ਼ ਸੁਪਰਵਾਇਜਰਾਂ ਰਾਹੀਂ ਬੀ.ਐਲ.ਓ ਵੱਲੋਂ ਤਿਆਰ ਕੀਤੇ ਵਟਸ ਐਪ ਗਰੁੱਪਾਂ ਰਾਹੀਂ ਹਰੇਕ ਵੋਟਰ ਦੇ ਮੋਬਾਇਲ ਤੇ ਅੱਜ ਪਹੁੰਚਾ ਦਿੱਤਾ ਜਾਵੇਗਾ, ਜਿਸ ਵਿੱਚ ਬਹੁਤ ਅਸਾਨ ਤਰੀਕੇ ਨਾਲ ਨੈਸਨਲ ਵੋਟਰ ਸਰਵਿਸ ਪੋਰਟਲ ‘ਤੇ ਨਵੀਂ ਵੋਟ ਬਣਾਉਣ, ਵੋਟ ਕਟਵਾਉਣ ਅਤੇ ਸੋਧ ਕਰਵਾਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ।ਇਸ ਨੂੰ ਫਾਲੋ ਕਰਕੇ ਹਰ ਕੋਈ ਇਸ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਘਰ ਬੈਠੇ ਹੀ ਆਪਣੀ ਵੋਟ ਰਜਿਸ਼ਟਰ ਕਰ ਸਕਦਾ ਹੈ ਵਧੇਰੇ ਜਾਣਕਾਰੀ ਲਈ ਇਸ ਦਫ਼ਤਰ ਵਿੱਚ ਸਥਾਪਿਤ ਇਲੈਕਸ਼ਨ ਸੈਲ ਦੇ ਇੰਚਾਰਜ ਕੁਲਦੀਪ ਸਿੰਘ ਸੰਪਰਕ ਨੰ: 96461-64300 ਨਾਲ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9:00 ਤੋਂ ਸਾਮ 5:00 ਵਜੇ ਤੱਕ ਨਾਲ ਤਾਲ ਮੇਲ ਕੀਤਾ ਜਾ ਸਕਦਾ ਹੈ।
                  ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ ਪਠਾਨਕੋਟ ਨੇ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਬੀ.ਐਲ.ਓ ਵਲੋਂ ਬਣਾਏ ਵਟਸਐਪ ਗਰੁੱਪ ਨੂੰ ਡਲੀਟ ਨਾ ਕੀਤਾ ਜਾਵੇ।ਜੇ ਕੋਈ ਆਪਣੇ ਬੂਥ ਦੇ ਵਟਸਐਪ ਗਰੁਪ ਵਿੱਚ ਜੁੜਣਾ ਚਾਹੁੰਦਾ ਹੈ ਤਾਂ ਉਹ ਆਪਣੇ ਬੀ.ਐਲ.ਓ ਨਾਲ ਤਾਲਮੇਲ ਕਰ ਸਕਦਾ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …