ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ) – ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਵਲੋਂ ਅੱਜ ਅਜ਼ਾਦੀ ਦਿਵਸ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸਥਾਨਕ ਰਣਜੀਤ ਐਵਨਿਊ ਸਥਿਤ ਲਾਇਨਜ਼ ਭਵਨ ਵਿਖੇ ਕੋਵਿਡ-19 ਸਬੰਧੀ ਸਰਕਾਰੀ ਹਦਾਇਤਾਂ ਦਾ ਪਾਲਣ ਕਰਦਿਆਂ ਇੱਕ ਸਾਦੇ ਸਮਾਗਮ ਦੌਰਾਨ ਕਲੱਬ ਪ੍ਰਧਾਨ ਬਲਜੀਤ ਸਿੰਘ ਜੰਮੂ ਨੇ ਤਿਰੰਗਾ ਲਹਿਰਾਇਆ ਅਤੇ ਕੱਲਬ ਮੈਂਬਰਾਂ ਨੇ ਰਾਸ਼ਟਰੀ ਗੀਤ ਗਾ ਕੇ ਸਲਾਮੀ ਦਿੱਤੀ।
ਇਸ ਸਮੇਂ ਪ੍ਰਧਾਨ ਜੰਮੂ ਨੇ ਕਿਹਾ ਕਿ ਸਾਨੂੰ ਅਜ਼ਾਦੀ ਦਿਵਾਉਣ ਲਈ ਅਨੇਕਾਂ ਦੇਸ਼ ਭਗਤਾਂ ਨੇ ਜਾਨਾਂ ਕੁਰਬਾਨ ਕੀਤੀਆਂ ਤੇ ਤਸੀਹੇ ਝੱਲੇ।ਇਸ ਲਈ ਸਾਨੂੰ ਸਭ ਨੂੰ ਇਸ ਅਜ਼ਾਦੀ ਦੀ ਰੱਖਿਆ ਅਤੇ ਵਿਕਾਸ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨਾਂ ਦੱਸਿਆ ਕਿ ਲਾਇਨਜ਼ ਕਲੱਬ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਹੈ ਅਤੇ ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਵਲੋਂ ਇਸੇ ਸਥਾਨ ‘ਤੇ ਅੱਖਾਂ ਦਾ ਹਸਪਤਾਲ ਚਲਾਇਆ ਜਾ ਰਿਹਾ ਹੈ। ਜਿਥੇ ਅਤਿ ਅਧੁਨਿਕ ਮਸ਼ੀਨਾਂ ਨਾਲ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦਾ ਇਲਾਜ਼ ਕੀਤਾ ਜਾਂਦਾ ਹੈ।ਉਨਾਂ ਕਿਹਾ ਕਿ ਕਲੱਬ ਵਲੋਂ ਲੋੜਵੰਦਾਂ ਦੀਆਂ ਅੱਖਾਂ ਦੇ ਆਪਰੇਸ਼ਨ ਵੀ ਮੁਫਤ ਕੀਤੇ ਜਾਂਦੇ ਹਨ।
ਇਸ ਸਮਾਗਮ ਉਪਰੰਤ ਕਲੱਬ ਵਿੱਚ ਸ਼ਾਮਲ ਹੋਏ ਨਵੇਂ ਮੈਂਬਰਾਂ ਜਗਜੀਤ ਸਿੰਘ ਸੁੱਚੂ, ਇੰਦਰਜੀਤ ਸਿੰਘ ਸੰਧੂ, ਬਲਦੇਵ ਸਿੰਘ ਡੀ.ਏ, ਧਰਮ ਸਿੰਘ ਠੇਕੇਦਾਰ, ਸਰਬਜੀਤ ਸਿੰਘ, ਸੱਜਣ ਸਿੰਘ, ਸ਼ਮਸ਼ੇਰ ਸਿੰਘ, ਕਮਲਦੀਪ ਸਿੰਘ ਨੂੰ ਮੈਂਬਰਸ਼ਿਪ ਸਰਟੀਫੀਕੇਟ ਸੌੰਂਪੇ ਗਏ।ਇਸ ਮੌਕੇ ਲਾਇਨ ਨਰਿੰਦਰ ਸਿੰਘ, ਲਾਇਨ ਜਗਮੋਹਨ ਸਿੰਘ ਦੂਆ, ਲਾਇਨ ਮਨਿੰਦਰ ਸਿੰਘ, ਲਾਇਨ ਸੁਖਦੇਵ ਸਿੰਘ ਸਮਰਾ, ਲਾਇਨ ਮਨਦੀਪ ਸਿੰਘ, ਲਾਇਨ ਗੁਰਪਾਲ ਸਿੰਘ ਮਥਾਰੂ, ਲਾਇਨ ਜਗਤਾਰ ਸਿੰਘ, ਲਾਇਨ ਕੇ.ਪੀ ਸਿੰਘ, ਲਾਇਨ ਜਸਬੀਰ ਸਿੰਘ, ਲਾਇਨ ਸੁਖਦੇਵ ਸਿੰਘ, ਲਾਇਨ ਸਤਨਾਮ ਸਿੰਘ, ਲਾਇਨ ਆਰ.ਪੀ ਸੇਠ ਅਤੇ ਸੂਰਤ ਸਿੰਘ ਆਦਿ ਹਾਜ਼ਰ ਸਨ।