ਲੌਂਗੋਵਾਲ, 16 ਅਗਸਤ (ਜਗਸੀਰ ਸਿੰਘ ) – ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 35ਵੀਂ ਸਲਾਨਾ ਬਰਸੀ ਦੀਆਂ ਤਿਆਰੀਆ ਨੂੰ ਲੈ ਕੇ ਗੁਰਦੁਆਰਾ
ਚੁਲ੍ਹੇ ਬਾਬਾ ਆਲਾ ਸਿੰਘ ਜੀ ਵਿਖੇ ਸੰਤ ਲੌਂਗੋਵਾਲ ਜੀ ਦੇ ਜਾਨਸ਼ੀਨ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਕੋਰੋਨਾ ਵਾਇਰਸ ਦੇ ਚੱਲਦਿਆ ਇਸ ਮੀਟਿੰਗ ਵਿਚ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ ਅਤੇ ਹੋਰਨਾ ਸੰਸਥਾਵਾ ਵਲੋਂ ਆਏ ਇੱਕ-ਇੱਕ ਨੁਮਾਇਦੇ ਨੇ ਸ਼ਮੂਲੀਅਤ ਕੀਤੀ।ਲੌਂਗੋਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਗੁਰਦੁਆਰਾ ਕੈਬੋਵਾਲ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਸੰਤ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।ਉਨਾਂ ਨੇ ਬਰਸੀ ਮੌਕੇ ਪਹੁੰਚਣ ਵਾਲੀ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਕੋਰਨਾ ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਵੀ ਜਰੂਰ ਕਰਨ।ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਕਾਕਾ ਨਵਇੰਦਰਪ੍ਰੀਤ ਸਿੰਘ, ਸਾਬਕਾ ਐਸ.ਜੀ.ਪੀ.ਸੀ ਮੈਂਬਰ ਜਥੇਦਾਰ ਉਦੈ ਸਿੰਘ ਅਤੇ ਬੀਬੀ ਸ਼ਮਿੰਦਰ ਕੌਰ ਗਿੱਲ ਨੇ ਵੀ ਸੰਬੋਧਨ ਕੀਤਾ।
ਇਸ ਤੋਂ ਇਲਾਵਾ ਜਥੇਦਾਰ ਮਹਿਮਾ ਸਿੰਘ, ਪਰਮਜੀਤ ਸਿੰਘ ਜੱਸੇਕਾ, ਅਮਰਜੀਤ ਸਿੰਘ ਜੈਦ (ਪੀ.ਏ), ਮੈਨੇਜ਼ਰ ਅਜਾਇਬ ਸਿੰਘ, ਮੈਨੇਜ਼ਰ ਮੇਜਰ ਸਿੰਘ, ਜਸਵੀਰ ਸਿੰਘ ਜੱਸੀ, ਸੁਖਵਿੰਦਰ ਸਿੰਘ ਮੱਦੀ ਚਹਿਲ, ਭਾਈ ਬਲਦੇਵ ਸਿੰਘ ਢਾਡੀ, ਗੁਰਪ੍ਰੀਤ ਸਿੰਘ ਉਭਾਵਾਲ, ਸੁਰਿੰਦਰਪਾਲ ਲੀਲਾ, ਲਖਵਿੰਦਰ ਸਿੰਘ, ਬੱਲਮ ਸਿੰਘ, ਜਸਵਿੰਦਰ ਸਿੰਘ ਲਿਬੜਾ, ਕੌਂਸਲਰ ਰਾਮ ਸਿੰਘ ਅਤੇ ਗੋਗਾ ਸਿੰਘ ਵੀ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media