Wednesday, October 7, 2026

ਖ਼ਾਲਸਾ ਕਾਲਜ ਮੈਨੇਜ਼ਮੈਂਟ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਵਿਖੇ ਅਜ਼ਾਦੀ ਦਿਵਸ ਮਨਾਇਆ ਗਿਆ

ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਇਨ-ਬਿਨ ਕੀਤੀ ਗਈ ਪਾਲਣਾ 

ਅੰਮ੍ਰਿਤਸਰ, 19 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਦਿਅਕ ਅਦਾਰਿਆਂ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ,ਜੀ.ਟੀ.ਰੋਡ, ਖ਼ਾਲਸਾ ਕਾਲਜ ਪਬਲਿਕ ਸਕੂਲ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਅਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਅਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ।ਕੋਰੋਨਾ ਮਹਾਮਾਰੀ ਨੂੰ ਧਿਆਨ ’ਚ ਰੱਖਦਿਆਂ ਪ੍ਰਸ਼ਾਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਉਕਤ ਸੰਸਥਾਵਾਂ ਦੇ ਪ੍ਰਿੰਸੀਪਲਾਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।
                ਇਸ ਦੌਰਾਨ ਖ਼ਾਲਸਾ ਕਾਲਜ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੇ ਪ੍ਰਿੰਸੀਪਲ ਨਾਨਕ ਸਿੰਘ ਨੇ ਕਿਹਾ ਕਿ ਅਜ਼ਾਦੀ ਦਾ ਅਰਥ ਕੇਵਲ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਹੀ ਨਹੀ ਹੈ ਸਗੋ ਜ਼ਰੂਰਤ ਹੈ ਕਿ ਹੱਕਾਂ ਅਤੇ ਫਰਜ਼ਾਂ ਦੇ ਵਿਚਕਾਰ ਯੋਗ ਸੰਤੁਲਨ ਬਣਾਕੇ ਰੱਖਿਆ ਜਾਵੇ ਤਾਂ ਹੀ ਦੇਸ਼ ਤਰੱਕੀ ਦੇ ਰਾਹਾਂ ‘ਤੇ ਚੱਲ ਸਕਦਾ ਹੈ ਅਤੇ ਕਰੋਨਾ ਮਹਾਂਮਾਰੀ ਦੇ ਸਮੇਂ ਵਿੱਚ ਤਾਂ ਹਰੇਕ ਵਿਅਕਤੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਦੇਸ਼ ਦਾ ਜਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਅਦਾ ਕਰਨ।ਐਜੂਕੇਸ਼ਨ ਕਾਲਜ ਵਿਖੇ ਸਮਾਗਮ ਡਾ. ਬਿੰਦੂ ਸ਼ਰਮਾ ਅਤੇ ਮਿਸ ਜੋਤਸਨਾ ਦੀ ਯੋਗ ਅਗਵਾਈ ’ਚ ਮਨਾਇਆ ਗਿਆ।
                ਐਜ਼ੂਕੇਸ਼ਨ ਕਾਲਜ ਵਿਖੇ ਡਾ. ਨਿਰਮਲਜੀਤ ਕੌਰ, ਡਾ. ਗੁਰਜੀਤ ਕੌਰ, ਡਾ. ਬਿੰਦੂ ਸ਼ਰਮਾ, ਡਾ. ਮਨਿੰਦਰ ਕੌਰ, ਡਾ. ਸੰਜ਼ਮ, ਡਾ. ਮਨਪ੍ਰੀਤ ਕੌਰ ਵਲੋਂ ਅਜ਼ਾਦੀ ਨਾਲ ਸਬੰਧਿਤ ਪੇਸ਼ਕਾਰੀ ਕੀਤੀ ਗਈ।ਕਾਲਜ ਦੇ ਹੀ ਅਧਿਆਪਕ ਅਤੇ 2-3 ਵਿਦਿਆਰਥੀਆਂ ਦੇ ਸਹਿਯੋਗ ਨਾਲ ਸਕਿੱਟ, ਭੰਗੜਾ, ਲੋਕ ਗੀਤ ਆਦਿ ਰਾਹੀਂ ਸੱਭਿਆਚਾਰਕ ਅਤੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
                ਇਸੇ ਤਰ੍ਹਾਂ ਖਾਲਸਾ ਕਾਲਜ ਪਬਲਿਕ ਸਕੂਲ ਦੇ ਮੌਜ਼ੂਦਾ ਅਤੇ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਅਤੇ ਸਟਾਫ਼ ਨੇ ਦੇਸ਼ ਦਾ 74ਵਾਂ ਆਜ਼ਾਦੀ ਦਿਹਾੜਾ ਦੇਸ਼ ਭਗਤੀ ਦੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ।ਪ੍ਰਿੰਸੀਪਲ ਗਿੱਲ ਨੇ ਤਿਰੰਗਾ ਲਹਿਰਾਇਆ ਅਤੇ ਸਲਾਮੀ ਦਿੱਤੀ।ਉਨਾਂ ਨੇ ਮਹਾਨ ਸੁਤੰਤਰਤਾ ਸੈਨਾਨੀਆਂ ਅਤੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
               ਉਨ੍ਹਾਂ ਨੇ ਡਾਕਟਰਾਂ, ਨਰਸਾਂ, ਪੁਲਿਸ ਕਰਮਚਾਰੀਆਂ ਅਤੇ ਹੋਰਨਾਂ ਵੱਲੋਂ ਕੋਰੋਰਨਾ ਦੌਰਾਨ ਕੀਤੀਆਂ ਜਾ ਰਹੀਆਂ ਨਿਰਸਵਾਰਥ ਸੇਵਾਵਾਂ ਦੀ ਪ੍ਰਸੰਸਾ ਕੀਤੀ।ਉਨ੍ਹਾਂ ਨੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਜੰਮੂ ਤੋਂ ਆਏ ਆਪਣੇ ਵਿਦਿਆਰਥੀ ਦਿਗਮੀਤ ਕੁਮਾਰ ਦੀ ਵੀ ਸ਼ਲਾਘਾ ਕੀਤੀ।ਜਿਸ ਨੂੰ ਉਸ ਦੀ ਬਹਾਦਰੀ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ।ਤਾਲਾਬੰਦੀ ਕਾਰਨ ਵਿਦਿਆਰਥੀਆਂ ਨੇ ਪੋਸਟਰ, ਲੇਖ ਲਿਖਣ, ਸਲੋਗਨ ਲਿਖਣ, ਦੇਸ਼ ਭਗਤੀ ਦੇ ਗਾਣਿਆਂ ਦੀਆਂ ਕਵਿਤਾਵਾਂ ਅਤੇ ਫੈਂਸੀ ਡਰੈਸ ਮੁਕਾਬਲੇ ਕਰਵਾ ਕੇ ਆਨਲਾਈਨ ਨਿਰਣਾ ਲਿਆ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …