Tuesday, October 13, 2026

ਪੰਜਾਬੀ ਗੀਤ ‘ਸਮਾਈਲ’ ਦਾ ਪੋਸਟਰ ਰਿਲੀਜ਼

ਅੰਮ੍ਰਿਤਸਰ, 21 ਅਗਸਤ (ਅਮਨ) – ‘ਦਾ ਮੀਨੀਆ ਰਿਕਾਰਡਜ਼ ਅਤੇ ਲੱਕੀ ਆਰਟਸ’ ਦੇ ਪੰਜਾਬੀ ਗੀਤ ‘ਸਮਾਈਲ’ ਦਾ ਪੋਸਟਰ ਰਲੀਜ਼ ਸਮਾਰੋਹ ਗੀਤ ਦੀ ਆਨਲਾਈਨ ਪ੍ਰੋਮਸ਼ਨ ਕਰ ਰਹੇ ਏ.ਬੀ ਪ੍ਰੋਡਕਸ਼ਨ ਦੇ ਐਮ.ਡੀ ਅਮਿਤ ਭਾਟੀਆ ਦੀ ਅਗਵਾਈ ਵਿੱਚ ਕਰਵਾਇਆ ਗਿਆ।ਵਰਲਡ ਬੁੱਕ ਰਿਕਾਰਡਜ਼ (ਲੰਡਨ-ਯੂ.ਕੇ) ਪੰਜਾਬ ਅਤੇ ਬਰਕਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਣਦੀਪ ਸਿੰਘ ਕੋਹਲੀ ਨੇ ਇਸ ਗੀਤ ਦਾ ਪੋਸਟਰ ਰਲੀਜ਼ ਕਰਨ ਦੀ ਰਸਮ ਅਦਾ ਕੀਤੀ।ਉਨਾਂ ਕਿਹਾ ਕਿ ਦਾ ਇਹ ਗੀਤ ਨੌਜਵਾਨਾਂ ਦੀ ਪਸੰਦ ਬਣੇਗਾ।
                   ਅਮਿਤ ਭਾਟੀਆ ਨੇ ਦੱਸਿਆ ਕਿ ‘ਸਮਾਈਲ’ ਗੀਤ ਦੀ ਸ਼ੂਟਿੰਗ ਬੀਤੇ ਦਿਨੀਂ ਮੁਕੰਮਲ ਕੀਤੀ ਗਈ ਸੀ ਅਤੇ ਬਹੁਤ ਜਲਦ ਹੀ ਇਹ ਗੀਤ ਯੂ-ਟਿਊਬ ‘ਤੇ ਰਲੀਜ਼ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਇਸ ਗੀਤ ਨੂੰ ਆਰਿਆ ਸੈਂਡੀ ਤੇ ਜੈ ਦੀਕਸ਼ਿਤ ਨੇ ਗਾਇਆ ਹੈ।ਗੀਤ ਦੇ ਬੋਲ ਜੈ ਦੀਕਸ਼ਿਤ ਵਲੋਂ ਲਿਖੇ ਗਏ ਹਨ ਅਤੇ ਸੰਗੀਤ ਅਭੀ ਭਾਰਦਵਾਜ ਨੇ ਦਿੱਤਾ ਹੈ।ਗੀਤ ਦੀ ਵੀਡੀਓ ‘ਚ ਮੁੱਖ ਭੂਮਿਕਾ ਲੱਕੀ ਆਰਟਸ ਅਤੇ ਰਸ਼ਮੀ ਬਾਵਾ ਨੇ ਨਿਭਾਈ ਹੈ।ਸਿਨੇਮਾਗ੍ਰਾਫੀ ਦੀਪ ਸੰਧੂ ਨੇ ਕੀਤੀ ਹੈ ਅਤੇ ਗੀਤ ਆਡੀਟਿੰਗ ਅਤੇ ਪ੍ਰੋਡਕਸ਼ਨ ਵਿੱਚ ਲੱਕੀ ਆਰਟਸ ਨੇ ਆਪਣਾ ਹੁਨਰ ਦਿਖਾਇਆ ਹੈ, ਜਦ ਕਿ ਗੀਤ ਦਾ ਨਿਰਦੇਸ਼ਨ ਜਿੰਦ ਢਿੱਲੋਂ ਨੇ ਕੀਤਾ ਹੈ।
                       ਇਸ ਮੌਕੇ ਜੱਜ ਬਾਵਾ, ਹਰਕੀਰਤ ਮਾਨ, ਸੋਨੂੰ, ਜੋਗਾ ਸਿਘ ਅਤੇ ਰਜੇਸ਼ ਕੁਮਾਰ ਤੋਂ ਇਲਾਵਾ ਮੇਕਅਪ ਆਰਟਿਸਟ ਵਿਕਰਮ ਰੋਏ ਮੌਜ਼ੂਦ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …