Monday, October 26, 2026

ਜਿਲ੍ਹਾ ਪਠਾਨਕੋਟ ਵਿੱਚ ਪੰਜਾਬ ਸਰਕਾਰ ਵੱਲੋਂ 2105 ਪਸ਼ੂ ਪਾਲਕਾਂ ਨੂੰ ਬਣਾ ਕੇ ਦਿੱਤੇ ਜਾਣਗੇ ਕੈਟਲ ਸ਼ੈਡ – ਬਲਰਾਜ ਸਿੰਘ

ਵੱਖ-ਵੱਖ ਪਿੰਡਾਂ ‘ਚ 806 ਪਸ਼ੂ ਸੈਡ ਦਾ ਚੱਲ ਰਿਹਾ ਹੈ ਨਿਰਮਾਣ ਕਾਰਜ਼

ਪਠਾਨਕੋਟ, 26 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਮਗਨਰੇਗਾ ਅਧੀਨ ਪਸ਼ੂ ਪਾਲਕਾਂ ਨੂੰ ਘਰ੍ਹਾਂ ਅੰਦਰ ਪਸ਼ੂਆਂ ਦੇ ਲਈ ਸ਼ੈਡ ਬਣਾ ਕੇ ਦੇਣ ਦਾ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ।ਜਿਸ ਅਧੀਨ ਸਾਲ 2019-20 ਦੋਰਾਨ ਜਿਲ੍ਹਾ ਪਠਾਨਕੋਟ ਵਿੱਚ 421 ਪੰਚਾਇਤਾਂ ਵਿੱਚ ਹਰੇਕ ਪਿੰਡ ਵਿੱਚ 5 ਪਸ਼ੂ ਸ਼ੈਡ ਤਿਆਰ ਕੀਤੇ ਜਾਣੇ ਹਨ ਜਿਸ ਅਧੀਨ ਕੁੱਲ 2105 ਪਸ਼ੂ ਸ਼ੈਡ ਤਿਆਰ ਕਰਕੇ ਪਸ਼ੂ ਪਾਲਕਾਂ ਨੂੰ ਦਿੱਤੇ ਜਾਣੇ ਹਨ ਅਤੇ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ ਕਰੀਬ 806 ਪਸ਼ੂ ਸੈਡ ਦਾ ਨਿਰਮਾਣ ਕਾਰਜ਼ ਚੱਲ ਰਿਹਾ ਹੈ।ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪਹਿਲਾਂ ਇਸ ਸਕੀਮ ਅਧੀਨ ਲਾਭਪਾਤਰੀ ਨੇ ਪਹਿਲਾ ਆਪਣੇ ਵੱਲੋਂ 15000 ਦੀ ਰਾਸ਼ੀ ਦਾ ਹਿੱਸਾ ਆਪਣੇ ਕੋਲੋਂ ਲਗਾਉਂਣਾ ਹੁੰਦਾ ਸੀ।ਪਰ ਕੋਵਿਡ 19 ਦੇ ਚੱਲਦਿਆਂ ਸਰਕਾਰ ਵੱਲੋਂ ਲਾਭਪਾਤਰੀ ਵੱਲੋਂ ਦਿੱਤਾ ਜਾਣ ਵਾਲਾ ਸਹਿਯੋਗ ਪੂਰੀ ਤਰ੍ਹਾਂ ਨਾਲ ਹਿੱਸਾ ਖਤਮ ਕਰ ਦਿੱਤਾ ਹੈ।
                  ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕਾਂ ਲਈ ਪੰਜਾਬ ਸਰਕਾਰ ਵੱਲੋਂ ਕੈਟਲ ਸੈਡ ਸਕੀਮ ਅਧੀਨ ਜਿਸ ਵਿਅਕਤੀ ਵੱਲੋਂ ਅਰਜ਼ੀ ਦਿੱਤੀ ਜਾਂਦੀ ਹੈ ਉਸ ਕੋਲ ਮਗਨਰੇਗਾ ਜੋਬ ਕਾਰਡ ਲਾਜ਼ਮੀ ਹੋਣਾ ਚਾਹੀਦਾ ਹੈ ਅਤੇ ਸਕੀਮ ਦੇ ਅਨੁਸਾਰ ਜਿਸ ਵਿਅਕਤੀ ਦੇ ਘਰ ਪਸ਼ੂ ਸ਼ੈਡ ਬਣਾਏ ਜਾਣਾ ਹੈ, ਉਸ ਵਿਅਕਤੀ ਨੂੰ ਮਗਨਰੇਗਾ ਅਧੀਨ ਕੰਮ ਵੀ ਦਿੱਤਾ ਜਾਂਦਾ ਹੈ।ਉਪਰੋਕਤ ਸਾਰਾ ਕਾਰਜ ਬਲਾਕ ਵਿਕਾਸ ਪੰਚਾਇਤ ਅਫਸਰ ਦੀ ਨਿਗਰਾਨੀ ਵਿੱਚ ਕਰਵਾਇਆ ਜਾਂਦਾ ਹੈ।

Check Also

ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …