ਸੰਗਰੂਰ, 26 ਅਗਸਤ (ਜਗਸੀਰ ਲੌਂਗੋਵਾਲ ) – ਪੀ.ਡਬਲਿਯੂ.ਡੀ ਫੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਬਰਾਂਚ ਬੀ ਸੰਗਰੂਰ ਦੀ ਚੋਣ ਕੀਤੀ ਗਈ।ਚੋਣ
ਕਰਾਉਣ ਲਈ ਸਟੇਟ ਆਗੂ ਉਜਾਗਰ ਸਿੰਘ ਜੱਗਾ, ਦਰਸ਼ਨ ਸਿੰਘ ਰੋਗਲਾ, ਵਿਰੀਗੇਸ਼ਨ ਦੇ ਆਗੂ ਸਾਥੀ ਰਾਮਪਾਲ ਸੰਗਰੂਰ ਤੇ ਬਰਾਂਚ ਸੁਨਾਮ ਦੇ ਆਗੂ ਸੰਸਾਰੀ ਰਾਮ ਚੀਮਾਂ ਹਾਜ਼ਰ ਹੋਏ।
ਜਥੇਬੰਦੀ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਵੱਖ-ਵੱਖ ਜਥੇਬੰਦੀਆਂ ਨੂੰ ਅਲਵਿਦਾ ਕਹਿ ਕੇ ਵੱਡੀ ਗਿਣਤੀ ‘ਚ ਸਾਥੀ ਪਵਿੱਤਰ ਸਿੰਘ ਮੌੜ ਦੀ ਅਗਵਾਈ ਵਿੱਚ ਪੀ.ਡਬਲਿਉੂ.ਡੀ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਬੀ ਸੰਗਰੂਰ ਵਿੱਚ ਸ਼ਾਮਲ ਹੋਏ।ਆਏ ਸਾਥੀਆਂ ਦਾ ਸਵਾਗਤ ਸਾਥੀ ਚਮਕੌਰ ਮਹਿਲਾਂ ਅਤੇ ਉਜਾਗਰ ਸਿੰਘ ਜੱਗਾ ਵਲੋਂ ਕੀਤਾ ਗਿਆ।
ਇਸ ਤੋਂ ਉਪਰੰਤ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਬਰਾਂਚ ਪ੍ਰਧਾਨ ਸਵਰਨ ਸਿੰਘ ਅਕਬਰਪੁਰ ਨੂੰ ਚੁਣਿਆ ਗਿਆ।ਜਨਰਲ ਸਕਤੱਰ ਰਜਿੰਦਰ ਸਿੰਘ ਅਕੋਈ ਸਾਹਿਬ ਚੇਅਰਮੈਨ ਪਵਿੱਤਰ ਸਿੰਘ ਮੌੜ, ਮੁੱਖ ਸਲਾਹਕਾਰ ਚਮਕੌਰ ਮਹਿਲਾ, ਵਿੱਤ ਸਕੱਤਰ ਗੁਰਜੰਟ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਜੱਗੀ, ਹਰਦੀਪ ਕੁਮਾਰ, ਕਰਮਜੀਤ ਕੰਮਾਂ, ਸੀਮਾ ਰਾਣੀ ਮੀਤ ਪ੍ਰਧਾਨ ਸਮਸ਼ੇਰ ਸਿੰਘ, ਰਾਮਾ, ਰਾਜ ਕੁਮਾਰ, ਸ਼੍ਰੀ ਚੰਦ ਸਹਾਇਕ ਖਜਾਨਚੀ, ਮੱਖਣ ਰਾਮ, ਪ੍ਰੇਮ ਸਿੰਘ ਕਾਕਾ, ਅਮਨਦੀਪ ਦਾਸ, ਪ੍ਰਚਾਰ ਸਕੱਤਰ ਸਤਬੀਰ ਸਿੰਘ, ਸੋਨੂੰ ਪ੍ਰੈਸ ਸਕੱਤਰ, ਜਸਤਰਨ ਸਿੰਘ ਅਕੋਈ ਸਾਹਿਬ ਸਹਾਇਕ ਸਕੱਤਰ ਮੋਹਿਤ ਆਦਿ ਸਾਥੀ ਚੁਣੇ ਗਏ।ਚੋਣ ਉਪਰੰਤ ਸਾਰੇ ਸਾਥੀਆਂ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਮਾਰੂ ਫੈਸਲਿਆਂ ਖਿਲਾਫ ਲੜਨ ਦਾ ਅਹਿਦ ਲਿਆ ਤੇ ਸਾਰੇ ਸਾਥੀਆਂ ਨੇ ਮਿਲ ਕੇ ਚੱਲਣ ਦਾ ਫੈਸਲਾ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media