Tuesday, October 6, 2026

ਸਕੈਨਿੰਗ ਸੈਂਟਰਾਂ ਨੂੰ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦਾ ਡਾਟਾ ਜਿਲ੍ਹਾ ਪ੍ਰਸ਼ਾਸਨ ਨੂੰ ਦੇਣ ਦੀ ਹਦਾਇਤ

ਇਕਾਂਤਵਾਸ ਨਾ ਰਹਿ ਕੇ ਅਜਿਹੇ ਮਰੀਜ਼ ਕਰ ਰਹੇ ਨੇ ਕੋਰੋਨਾ ਦਾ ਪਸਾਰ

ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਕੋਵਿਡ-19 ਦੇ ਨੋਡਲ ਅਧਿਕਾਰੀ ਕਮ ਵਧੀਕ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਡਾ. ਹਿਮਾਸ਼ੂੰ ਅਗਰਵਾਲ ਨੇ ਜਿਲ੍ਹੇ ਦੇ ਸਾਰੇ ਸਕੈਨਿੰਗ ਸੈਂਟਰ ਜਿੰਨਾ ਵਿਚ ਐਕਸਰੇਅ ਅਤੇ ਐਮ.ਆਰ.ਆਈ ਦੇ ਟੈਸਟ ਕੀਤੇ ਜਾਂਦੇ ਹਨ, ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਕੋਲ ਆਉਣ ਵਾਲੇ ਹਰੇਕ ਮਰੀਜ਼, ਜਿਸ ਦੇ ਲੱਛਣ ਕੋਰੋਨਾ-19 ਨਾਲ ਮਿਲਦੇ ਹੋਣ, ਦਾ ਡੈਟਾ ਜਿਲ੍ਹਾ ਪ੍ਰਸ਼ਾਸ਼ਨ ਨੂੰ ਦੇਣ, ਤਾਂ ਜੋ ਅਜਿਹੇ ਮਰੀਜ਼ਾਂ ਦੇ ਕੋਰੋਨਾ ਟੈਸਟ ਕਰਵਾ ਕੇ ਉਨਾਂ ਨੂੰ ਇਕਾਂਤਵਾਸ ਕਰਨ ਦੇ ਨਾਲ-ਨਾਲ ਉਨਾਂ ਦਾ ਇਲਾਜ਼ ਕੀਤਾ ਜਾ ਸਕੇ।
                 ਇੰਡੀਅਨ ਮੈਡੀਕਲ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਨੂੰ ਲਿੱਖੇ ਪੱਤਰ ਵਿਚ ਡਾ. ਹਿਮਾਸ਼ੂੰ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਜਿਲ੍ਹਾ ਪ੍ਰਸ਼ਾਸਨ ਨੂੰ ਇਹ ਪਤਾ ਲੱਗਾ ਹੈ ਕਿ ਕੁੱਝ ਲੋਕ ਜਿੰਨਾ ਵਿਚ ਕੋਰੋਨਾ ਦੇ ਲੱਛਣ ਹੁੰਦੇ ਹਨ, ਉਹ ਕੋਰੋਨਾ ਲਈ ਨਿਰਧਾਰਤ ਟੈਸਟ, ਜਿਵੇਂ ਕਿ ਆਰ.ਟੀ.ਪੀ.ਸੀ.ਆਰ ਜਾਂ ਆਰ.ਏ.ਟੀ ਨਾ ਕਰਵਾ ਕੇ ਐਕਸਰੇ ਅਤੇ ਐਮ.ਆਰ.ਆਈ ਆਦਿ ਕਰਵਾ ਕੇ ਆਪਣੇ-ਆਪ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।ਅਜਿਹਾ ਕਰਕੇ ਉਹ ਨਾ ਕੇਵਲ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨਾਲ ਖੇਡ ਰਹੇ ਹਨ, ਬਲਕਿ ਘਰ ਵਿਚ ਇਕਾਂਤਵਾਸ ਨਾ ਰਹਿ ਕੇ ਕੋਰੋਨਾ ਦੀ ਬਿਮਾਰੀ ਨੂੰ ਫੈਲਾ ਰਹੇ ਹਨ ਇਸ ਲਈ ਅਜਿਹੇ ਲੋਕਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਨਾਲ-ਨਾਲ ਇੰਨਾ ਦਾ ਇਲਾਜ਼ ਕਰਵਾਉਣਾ ਜ਼ਰੂਰੀ ਹੈ।ਉਨਾਂ ਸਾਰੇ ਸਕੇਨਿੰਗ ਕੇਂਦਰਾਂ ਨੂੰ ਕਿਹਾ ਕਿ ਉਹ ਅਜਿਹੇ ਮਰੀਜ਼ ਜਿੰਨਾ ਵਿਚ ਕੋਵਿਡ-19 ਦੇ ਲੱਛਣ ਵਿਖਾਈ ਦੇਣ, ਦੀ ਸੂਚਨਾ ਜਿਲ੍ਹਾ ਪ੍ਰਸ਼ਾਸ਼ਨ ਨੂੰ ਈ-ਮੇਲ
amritsarcontrolroom@gmail.com ਅਤੇ nrhmamritsar@gmail.com  ਉਤੇ ਤਰੁੰਤ ਦੇਣ, ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰੇਲੂ ਇਕਾਂਤਵਾਸ ਲਈ ਛੋਟ ਦਿੱਤੀ ਹੋਣ ਕਾਰਨ ਹੁਣ ਕੋਈ ਵੀ ਵਿਅਕਤੀ, ਜਿੰਨਾਂ ਵਿਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਅਤੇ ਗਰਭਵਤੀ ਮਹਿਲਾਵਾਂ ਵੀ ਸ਼ਾਮਿਲ ਹਨ, ਕੋਰੋਨਾ ਟੈਸਟ ਦੇ ਪਾਜ਼ੀਟਵ ਆਉਣ ‘ਤੇ ਆਪਣੇ ਘਰ ਵਿਚ ਇਕਾਂਤਵਾਸ ਰਹਿ ਸਕਦੇ ਹਨ, ਬਸ਼ਰਤੇ ਕਿ ਉਨਾਂ ਦੀ ਸਿਹਤ ਠੀਕ ਹੋਵੇ ਤੇ ਘਰ ਵਿਚ ਰਹਿਣ ਲਈ ਵੱਖਰਾ ਸਥਾਨ ਹੋਵੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …