Thursday, August 13, 2026

ਕੋਵਿਡ ਖਿਲਾਫ਼ ਜੰਗ ਵਿੱਚ ਬੇਹੱਦ ਕਾਰਗਰ ਹਥਿਆਰ ਹੈ ਮਾਸਕ – ਸਿਵਲ ਸਰਜਨ

ਸਹੀ ਢੰਗ ਨਾਲ ਪਹਿਣ ‘ਤੇ ਵਾਇਰਸ ਤੋਂ ਕਰਦਾ ਹੈ ਬਚਾਅ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ) – ਕੋਵਿਡ-19 ਮਹਾਂਮਾਰੀ ਖਿਲਾਫ਼ ਜੰਗ ਵਿੱਚ ਮਾਸਕ ਇਕ ਬੇਹੱਦ ਕਾਰਗਰ ਹਥਿਆਰ ਹੈ।ਪਰੰਤੂ ਸਾਨੂੰ ਇਸ ਦੀ ਵਰਤੋਂ ਠੀਕ ਢੰਗ ਨਾਲ ਕਰਨੀ ਆਉਣੀ ਚਾਹੀਦੀ ਹੈ।ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਇਹ ਪ੍ਰਗਟਾਵਾ ਕਰਦੇ ਹੋਏ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ‘ਤੇ ਆਉਣ ਜਾਣ ਮੌਕੇ ਆਪਣੀ ਤੇ ਪਰਿਵਾਰ ਦੀ ਸੁਰੱਖਿਆ ਲਈ ਮਾਸਕ ਪਾਉਣ, ਨਾ ਕਿ ਪੁਲਿਸ ਦੇ ਚਲਾਨ ਤੋਂ ਬਚਣ ਲਈ।ਸਿਵਲ ਸਰਜਨ ਨੇ ਕਿਹਾ ਕਿ ਆਮ ਤੌਰ ’ਤੇ ਦੇਖਣ ਵਿਚ ਆਉਂਦਾ ਹੈ ਕਿ ਕਈ ਲੋਕ ਮਾਸਕ ਨਾਲ ਕੇਵਲ ਆਪਣਾ ਮੂੰਹ ਹੀ ਢੱਕਦੇ ਹਨ ਅਤੇ ਨੱਕ ਨਹੀਂ।ਕੋਵਿਡ ਤੋਂ ਸੁਰੱਖਿਆ ਲਈ ਮੂੰਹ ਅਤੇ ਨੱਕ ਦੋਵੇਂ ਚੰਗੀ ਤਰ੍ਹਾਂ ਢੱਕਣੇ ਜ਼ਰੂਰੀ ਹਨ।
                  ਡਾ. ਨਵਦੀਪ ਸਿੰਘ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਮਾਰੀ ’ਤੇ ਫ਼ਤਿਹ ਹਾਸਲ ਕਰਨ ਲਈ ਸਹਿਯੋਗ ਵਜੋਂ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਵਿਡ ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …